ਕੁਈਨਜ਼ਲੈਂਡ ਵਿੱਚ ਸਿਗਰਟ ਪੀਣ ਤੇ ਲੱਗੀ ਪਾਬੰਦੀ

ਕੁਈਨਜ਼ਲੈਂਡ, 1 ਫਰਵਰੀ (ਸ.ਬ.) ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿੱਚ ਲੋਕਾਂ ਨੂੰ ਸਾਫ ਅਤੇ ਸ਼ੁੱਧ ਵਾਤਾਵਰਣ ਮੁਹੱਈਆ ਕਰਾਉਣ ਲਈ ਇਕ ਵੱਡਾ ਕਦਮ ਚੁੱਕਿਆ ਗਿਆ ਹੈ| ਕੁਈਨਜ਼ਲੈਂਡ  ਵਿੱਚ ਸਿਗਰਟ ਪੀਣ ਤੇ ਪਾਬੰਦੀ ਲਾ ਦਿੱਤੀ ਗਈ ਹੈ| ਇਹ ਪਾਬੰਦੀ ਅੱਜ ਤੋਂ ਲਾਗੂ ਹੋ ਗਈ ਹੈ|
ਇਹ ਪਾਬੰਦੀ ਕੁਈਨਜ਼ਲੈਂਡ ਦੇ ਨੈਸ਼ਨਲ ਪਾਰਕਾਂ ਅਤੇ ਕੈਂਪ ਗਰਾਊਂਡਾਂ ਵਿੱਚ ਲਾਈ ਗਈ ਹੈ| ਨੈਸ਼ਨਲ ਪਾਰਕ ਮੰਤਰੀ ਸਟੀਵਨ ਮਿਲਸ ਨੇ ਕਿਹਾ ਕਿ ਇਸ ਮਨਾਹੀ ਦਾ ਉਦੇਸ਼ ਪਾਰਕ ਵਿੱਚ ਆਉਣ ਵਾਲੇ ਨੂੰ ਚੰਗੀ ਸਿਹਤ ਮੁਹੱਈਆ ਕਰਵਾਉਣਾ ਹੈ ਤਾਂ ਕਿ ਉਹ ਤਾਜ਼ੀ ਅਤੇ ਮਿੱਠੀ ਹਵਾ ਦਾ ਆਨੰਦ ਲੈ ਸਕਣ| ਉਨ੍ਹਾਂ ਕਿਹਾ ਕਿ ਇਹ ਸਭ ਲੋਕਾਂ ਦੀ ਮਦਦ ਨਾਲ ਹੀ ਹੋ ਸਕਦਾ ਹੈ| ਉਨ੍ਹਾਂ ਦੱਸਿਆ ਕਿ ਇਸ ਮਨਾਹੀ ਦੇ ਨਾਲ ਹੀ ਇਕ ਨਵਾਂ ਨਿਯਮ ਵੀ ਬਣਾਇਆ ਗਿਆ ਹੈ| ਜੇਕਰ ਪਾਰਕਾਂ ਵਿੱਚ ਕੋਈ ਸਿਗਰਟ ਪੀਂਦਾ ਫੜਿਆ ਜਾਂਦਾ ਹੈ ਤਾਂ ਉਸ ਤੋਂ 243 ਡਾਲਰ ਜੁਰਮਾਨਾ ਵੀ ਲਿਆ ਜਾਵੇਗਾ| ਓਧਰ ਸਿਹਤ ਅਫਸਰ ਜੈਨੇਟੇ ਯੰਗ ਨੇ ਕਿਹਾ ਕਿ ਇਹ ਇਕ ਚੰਗਾ ਕਦਮ ਹੈ| ਇਸ ਨਾਲ ਹੁਣ ਬਾਲਗ ਜੋ ਰੋਜ਼ਾਨਾ ਸਿਗਰਟਨੋਸ਼ੀ ਕਰਦੇ ਹਨ, ਉਹ ਦਰ 12 ਫੀਸਦੀ ਘੱਟੇਗੀ|

Leave a Reply

Your email address will not be published. Required fields are marked *