ਕੁਈਨਜ਼ਲੈਂਡ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਇਕ ਦੀ ਮੌਤ, 3 ਜ਼ਖਮੀ

ਕੁਈਨਜ਼ਲੈਂਡ, 10 ਜਨਵਰੀ (ਸ.ਬ.) ਆਸਟਰੇਲੀਆ ਵਿੱਚ ਇਸ ਸਮੇਂ ਬਹੁਤ ਗਰਮੀ ਪੈ ਰਹੀ ਹੈ ਅਤੇ ਲੋਕ ਸੈਰ-ਸਪਾਟੇ ਲਈ ਘੁੰਮ-ਫਿਰ ਰਹੇ ਹਨ| ਇੱਥੇ ਕੁਈਨਜ਼ਲੈਂਡ ਨੇੜੇ ਇਕ ਹਲਕੇ ਜਹਾਜ਼ ਵਿੱਚ ਘੁੰਮਣ ਲਈ ਨਿਕਲੇ 4 ਵਿਅਕਤੀਆਂ ਨਾਲ ਹਾਦਸਾ ਵਾਪਰ ਗਿਆ| ਇਸ ਕਾਰਨ 20 ਸਾਲਾ ਕੁੜੀ ਦੀ ਮੌਤ ਹੋ ਗਈ ਅਤੇ ਹੋਰ 3 ਵਿਅਕਤੀ ਜ਼ਖਮੀ ਹੋ ਗਏ|
ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਇਕ ਔਰਤ ਦੀ ਹਾਲਤ ਗੰਭੀਰ ਹੈ ਅਤੇ 20 ਸਾਲਾ ਮੁੰਡੇ ਦੇ ਗਿੱਟੇ ਤੇ ਸੱਟ ਲੱਗੀ ਹੈ| ਇਸ ਜਹਾਜ਼ ਨੂੰ 60 ਸਾਲਾ ਵਿਅਕਤੀ ਚਲਾ ਰਿਹਾ ਹੈ ਅਤੇ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ| ਇਹ ਦੁਰਘਟਨਾ ਮੱਧ ਟਾਪੂ ਵਿੱਚ ਵਾਪਰੀ| ਇਕ ਵਿਅਕਤੀ ਨੂੰ ਹੈਲੀਕਾਪਟਰ ਐਂਬੂਲੈਂਸ ਰਾਹੀਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਅਜੇ ਤਕ ਇਹ ਪਤਾ ਨਹੀਂ ਲੱਗਾ ਕਿ ਪਾਈਲਟ ਨੇ ਜਹਾਜ਼ ਇੰਨਾ ਨੀਵਾਂ ਕਿਉਂ ਕੀਤਾ, ਜਿਸ ਕਾਰਨ ਹਾਦਸਾ ਵਾਪਿਰਆ| ਫਿਲਹਾਲ ਇਸ ਸੰਬੰਧੀ ਜਾਂਚ ਚੱਲ ਰਹੀ ਹੈ|

Leave a Reply

Your email address will not be published. Required fields are marked *