ਕੁਦਰਤਵਾਦੀ ਸਰਬ ਸਾਂਝੀ ਸਭਾ ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 29 ਜੁਲਾਈ (ਸ.ਬ.) ਕੁਦਰਤਵਾਦੀ ਸਰਬ ਸਾਂਝੀ ਸਭਾ ਦੀ ਇੱਕ ਮੀਟਿੰਗ ਬਾਲ ਭਵਨ, ਫੇਜ਼ 4 ਵਿਖੇ ਪ੍ਰੀਤਮ ਸਿੰਘ ਕੁਦਰਤਵਾਦੀ ਦੀ ਪ੍ਰਧਾਨਗੀ ਹੇਠ ਹੋਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮਹਾਂਪੁਰਖਾਂ ਦੇ ਕੁਦਰਤਵਾਦੀ ਅਤੇ ਵਿਗਿਆਨਕ ਫਲਸਫੇ ਨੂੰ ਜਨਸਾਧਾਰਨ ਵਿੱਚ ਲੈ ਜਾਣ ਲਈ ਵਿਸਥਾਰਿਤ ਪ੍ਰੋਗਰਾਮ ਉਲੀਕਿਆ ਜਾਵੇ| ਅਗਲੇ ਮਹੀਨੇ ਦੇ ਪਹਿਲੇ ਹਫਤੇ ਰੋਪੜ ਵਿਖੇ ਇਸ ਫਲਸਫੇ ਨੂੰ ਮੁੱਖ ਰੱਖਦੇ ਹੋਏ ਇੱਕ ਸੈਮੀਨਾਰ ਕਰਵਾਇਆ ਜਾਵੇ|
ਇਸ ਮੌਕੇ ਇੱਕ ਮੈਗਜੀਨ ਕੱਢਣ ਦਾ ਫੈਸਲਾ ਕੀਤਾ ਗਿਆ ਤਾਂ ਕਿ ਆਮ ਜਨਤਾ ਨੂੰ ਮੌਜੂਦਾ ਆਰਥਿਕ, ਸਮਾਜਿਕ ਅਤੇ ਰਾਜਨਿਤੀ ਦੇ ਗਹਿਰੇ ਹੋ ਰਹੇ ਸੰਕਟ ਦੇ ਹੱਲ, ਮਹਾਂਪੁਰਖਾਂ ਦੀਆਂ ਸੇਧਾਂ ਜਨ ਸਧਾਰਨ ਵਿੱਚ ਸਮੇਂ ਦੀ ਮੰਗ ਮੁਤਾਬਿਕ ਲੈ ਜਾਈਆਂ ਜਾਣ|  ਇਸ ਮੌਕੇ ਸੰਸਥਾ ਵੱਲੋਂ ਸਤਨਾਮ ਸਿੰਘ ਦਾਊਂ ਨੂੰ ਸਰਬਸੰਮਤੀ ਨਾਲ ਮੀਡੀਆ ਕੋਆਡੀਨੇਟਰ ਚੁਣ ਲਿਆ ਗਿਆ|  ਇਸ ਮੌਕੇ ਤੇ ਪ੍ਰੀਤਮ ਸਿੰਘ, ਵਿਜੈ ਕੁਮਾਰ ਨੰਗਲ, ਦਲੀਪ ਸਿੰਘ ਘਨੌਲਾ, ਜਰਨੈਲ ਕ੍ਰਾਂਤੀ, ਗੁਰਦੀਪ ਸਿੰਘ, ਸੁਖਮਿੰਦਰ ਸਿੰਘ, ਯੋਗਰਾਜ ਆਦਿ ਮੌਜੂਦ ਸਨ

Leave a Reply

Your email address will not be published. Required fields are marked *