ਕੁਦਰਤੀ ਆਫਤਾਂ ਤੋਂ ਬਚਣ ਲਈ ਕੁਦਰਤ ਦੇ ਕਾਨੂੰਨਾਂ ਦਾ ਪਾਲਣ ਜਰੂਰੀ


ਜਲਵਾਯੁ ਬਦਲਾਓ ਦੀ ਗੱਲ ਤਾਂ ਹੁਣ ਪਿੱਛੇ ਰਹਿ ਗਈ ਹੈ|  ਹੁਣ ਤਾਂ ਅਸੀਂ ਉਸ ਦੌਰ ਵਿੱਚ ਪਹੁੰਚ ਚੁਕੇ  ਹਾਂ ਕਿ ਜਲਵਾਯੂ ਦਾ ਕਹਿਰ ਸਾਨੂੰ ਸੰਦੇਸ਼ ਦੇ ਰਿਹਾ ਹੈ ਕਿ ਅਸੀਂ ਹੁਣ ਵੀ ਰਸਤਾ ਨਹੀਂ ਬਦਲਿਆ ਤਾਂ ਸਾਡੀ ਸਭਿਅਤਾ ਲਈ ਕੋਈ ਰਸਤਾ ਬਚਿਆ ਹੀ ਨਹੀਂ ਰਹੇਗਾ|  ਵਿਗਿਆਨੀਆਂ ਨੇ ਜਿਸ ਗ੍ਰਹਿ ਨੂੰ ਨੀਲੀ ਖੂਬਸੂਰਤ ਧਰਤੀ ਕਿਹਾ ਅਸਲ ਵਿੱਚ ਬ੍ਰਹਿਮੰਡ ਵਿੱਚ ਸਾਡਾ ਇਕਲੌਤਾ ਘਰ ਹੈ, ਉਸ ਤੋਂ ਅਸੀਂ ਗਾਇਬ ਹੋ ਜਾਵਾਂਗੇ ਕਿਉਂਕਿ ਜੋ ਤਾਪ ਧਰਤੀ ਨੂੰ ਬਰਦਾਸ਼ਤ ਨਹੀਂ,  ਉਸਨੂੰ ਅਸੀਂ ਖਪਤ ਦੀਆਂ ਬੁਰੀਆਂ ਆਦਤਾਂ, ਧਰਤੀ ਦੀ ਕੁੱਖ ਵਿੱਚ ਤਿਆਰ ਕੁਦਰਤੀ ਸੋਮਿਆਂ ਦੀ ਦੁਰਵਰਤੋ ਅਤੇ ਕੁਦਰਤ ਦੇ ਕਾਇਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਇੰਨਾ ਵਧਾ ਦਿੱਤਾ ਹੈ ਕਿ ਹੁਣ ਉਸਨੂੰ ਘਟਾਇਆ ਤਾਂ ਕਦੇ ਵੀ ਨਹੀਂ ਜਾ ਸਕਦਾ|  ਇਸ ਤਾਪ ਨੂੰ ਹੋਰ ਤੇਜ ਹੋਣ ਤੋਂ ਰੋਕ ਲਿਆ ਜਾਵੇ, ਇਸਦੇ ਯਤਨ  ਹੋ ਰਹੇ ਹਨ| ਇਸ ਮਸਲੇ  ਦੇ ਹੱਲ ਵਿੱਚ ਜਲਵਾਯੂ ਕਹਿਰ ਨਾਲ ਸਾਹਮਣਾ ਕਰਨ ਦੀ ਸਾਡੀ ਤਿਆਰੀ ਅਤੇ ਧਰਤੀ  ਦੇ ਤਾਪ ਨੂੰ ਡੇਢ  ਡਿਗਰੀ ਤੋਂ ਅੱਗੇ ਨਾ ਵਧਣ ਦੇਣ ਦੇ ਸਾਡੇ ਯਤਨ ਬਹੁਤ ਮੱਹਤਵਪੂਰਨ ਹਨ|   ਪਿਛਲੇ ਸਮੇਂ ਦੌਰਾਨ ਪੂਰਬੀ ਭਾਰਤ ਵਿੱਚ ਆਏ ਅੰਫਾਨ ਤੂਫਾਨ ਦੌਰਾਨ ਜੀਵਨ ਨੂੰ ਕਾਫੀ ਹੱਦ ਤੱਕ ਬਚਾਉਣ ਵਿੱਚ ਸਾਡੀ ਕਾਮਯਾਬੀ ਵੀ ਸੰਕੇਤ ਹੈ ਕਿ ਅਸੀਂ ਕੁਦਰਤੀ ਆਫਤਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਹਾਂ| ਨਵੇਂ ਵਿਗਿਆਨ ਅਤੇ ਤਕਨੀਕ ਨੀਤੀ ਨੇ ਵੀ  ਕੁਦਰਤ ਦੀ ਫਿਕਰਮੰਦ ਅਤੇ ਘੱਟ-ਕਾਰਬਨ ਵਾਲੀ ਤਕਨੀਕ ਵਿੱਚ ਜਾਂਚ ਅਤੇ ਨਿਵੇਸ਼ ਦਾ ਖਾਕਾ ਸਾਹਮਣੇ ਰੱਖਿਆ ਹੈ ਅਤੇ ਕਲਾਇਮੇਟ ਟਰਾਂਸਪੇਰੇਂਸੀ ਸੰਸਥਾ ਨੇ ਜੀ-20 ਦੇਸ਼ਾਂ ਵਿੱਚ ਜਲਵਾਯੂ ਬਦਲਾਓ ਨੂੰ ਰੋਕਣ ਵਿੱਚ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਮਿਸਾਲ ਦੇ ਤੌਰ ਤੇ ਪੇਸ਼ ਕੀਤਾ ਹੈ| ਜਲਵਾਯੂ  ਦੇ ਕਹਿਰ ਤੇ ਲਗਾਮ ਨਾਲ ਦੁਨੀਆਂ ਦੀ ਅਰਥ ਵਿਵਸਥਾ ਨੂੰ ਖਰਬਾਂ ਡਾਲਰ  ਦੇ ਫਾਇਦੇ ਦਾ ਅੰਦਾਜਾ ਹੁਣ ਕੋਵਿਡ  ਤੋਂ ਬਾਅਦ ਜਰੂਰ ਗੜਬੜਾ ਜਾਵੇਗਾ ਪਰ ਅਮਰੀਕਾ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਜਾ ਰਹੇ ਜੋ ਬਾਇਡਨ ਨੇ ਜਲਵਾਯੂ ਨਾਲ ਜੁੜੀ  ਜਾਂਚ ਅਤੇ ਹੋਰ ਸੁਧਾਰਾਂ ਵਿੱਚ ਵੱਡੇ ਨਿਵੇਸ਼ ਦਾ ਐਲਾਨ ਕਰਕੇ ਆਪਣੀ ਹੈਸੀਅਤ ਅਤੇ ਕਾਰੋਬਾਰੀ ਉਮੀਦ ਜਰੂਰ ਵਧਾਈ ਹੈ, ਪਰ ਭਾਰਤ ਦਾ ਧਿਆਨ ਆਪਣੇ ਘਰ ਨੂੰ ਸਹੀ ਕਰਨ ਤੇ ਹੈ| ਇਸਦਾ ਫਾਇਦਾ ਇਹ ਵੀ ਹੈ ਕਿ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਨੂੰ ਨਵੀਂ ਤਕਨੀਕ ਵਿੱਚ ਨਿਵੇਸ਼ ਲਈ ਰਾਜੀ ਕਰਨ ਅਤੇ ਦੁਨੀਆਂ  ਦੇ ਬਾਜ਼ਾਰਾਂ ਵਿੱਚ ਸਹੂਲਤਾਂ ਹਾਸਲ ਕਰਨ ਲਈ ਨੈਤਿਕ ਤੌਰ ਤੇ ਵੀ ਰਾਜੀ ਕਰਨ ਦੀ ਤਾਕਤ ਸਾਡੇ ਹਿੱਸੇ ਰਹੇਗੀ|  ਜਲਵਾਯੂ  ਦੇ ਵਿਗਾੜ ਨੂੰ ਬਚਾਉਣ ਲਈ ਦੇਸ਼ ਵਿੱਚ ਹਰ ਸੂਬੇ ਦਾ ਆਪਣਾ ਸਟੇਟ ਕਲਾਇਮੇਟ ਐਕਸ਼ਨ ਪਲਾਨ ਬਣ ਕੇ ਤਿਆਰ ਹੈ| 
2030 ਤੱਕ ਅਸੀਂ ਇਲੈਟ੍ਰਿਕ ਵਾਹਨਾਂ  ਨੂੰ ਸੜਕਾਂ ਉੱਤੇ ਚਲਾਉਣ ਅਤੇ ਹੋਰ ਕੰਮਾਂ ਨਾਲ  ਧਰਤੀ ਨੂੰ ਠੰਡਾ ਰੱਖਣ ਦੀ ਸਾਡੀ ਕੋਸ਼ਿਸ ਸਪਸ਼ਟ ਕਰ ਦਿੱਤੀ ਹੈ|  ਸੌਰ ਊਰਜਾ ਅਪਨਾਉਣ ਲਈ ਸ਼ੁਰੂ ਕੀਤੀ ਗਈ ਸਰਕਾਰ ਦੀ ਪਹਿਲ ਕਦਮੀ ਦਾ ਫਾਇਦਾ ਹਰ ਕਿਸਾਨ ਲੈ ਸਕੇ ਤਾਂ ਧਰਤੀ ਉੱਤੇ ਉਸਦੇ ਉਪਕਾਰ ਦਾ ਬੋਝ ਹੋਰ ਵਧੇਗਾ ਹੀ ਕਿਉਂਕਿ ਉਸਨੇ ਵੱਡੀ ਤੋਂ ਵੱਡੀ ਮੁਸ਼ਕਿਲ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਸਾਰਿਆਂ ਨੂੰ ਸਹਾਰਾ ਦਿੱਤਾ ਹੈ|  ਅਸਲ ਵਿੱਚ ਜਲਵਾਯੂ  ਦੇ ਕਹਿਰ ਦੀ ਮਾਰ ਸਭਤੋਂ ਜ਼ਿਆਦਾ ਗਰੀਬਾਂ ਅਤੇ ਕਿਸਾਨਾਂ ਉੱਤੇ ਹੀ ਪੈਂਦੀ ਹੈ ਜਦੋਂ ਕਿ ਉਨ੍ਹਾਂ ਦੀ ਜਲਵਾਯੂ  ਦੇ ਹਾਲਾਤ  ਦੇ ਵਿਗਾੜ ਵਿੱਚ ਕੋਈ ਹਿੱਸੇਦਾਰੀ ਕਦੇ ਨਹੀਂ ਰਹੀ| ਖੁਰਾਕ ਸੁਰੱਖਿਆ ਉੱਤੇ ਇਸ ਕਹਿਰ ਦਾ ਅਸਰ ਕਿੰਨਾ ਗਹਿਰਾ ਹੋ ਸਕਦਾ ਹੈ, ਇਹ ਦੁਨੀਆਂ ਵਿੱਚ ਨਜ਼ਰ  ਆਉਣ ਹੀ ਲਗਿਆ ਹੈ |  ਹੁਣ  ਅਜਿਹੀਆਂ ਫਸਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ,  ਜੋ ਮੌਸਮ ਦੀ ਸਖਤ ਮਾਰ ਸਹਿ ਸਕਣ ਅਤੇ ਇਸ ਗੱਲ ਦਾ ਅਹਿਸਾਸ ਵੀ ਹੋ ਰਿਹਾ ਹੈ ਕਿ ਸਾਡੀਆਂ ਮੁੱਖ ਦੇਸੀ ਫਸਲਾਂ  ਅਨਾਜ ਅਤੇ ਦੇਸ਼ੀ ਮਵੇਸ਼ੀ ਹੀ ਹਨ,  ਜੋ ਖੇਤੀ-ਕਿਸਾਨੀ ਨੂੰ ਹਿੰਮਤ ਨਹੀਂ ਹਾਰਨ ਦੇਣਗੇ| ਫਸਲ ਅਤੇ ਨਸਲ ਸੁਧਾਰ ਪ੍ਰੋਗਰਾਮਾਂ ਅਤੇ ਉਨ੍ਹਾਂ  ਦੇ  ਜਲਵਾਯੂ ਨਾਲ  ਰਿਸ਼ਤੇ ਨੂੰ ਜਗ-ਜਾਹਰ ਕਰਨ ਦਾ ਵੀ ਵਕਤ ਹੈ ਤਾਂਕਿ ਇਹ ਆਮ ਵਿਅਕਤੀ ਦੀ ਸਮਝ  ਦੇ ਮਸਲੇ ਬਣਨ ਅਤੇ ਵੱਡੇ ਮੰਚਾਂ ਤੋਂ ਉਤਰ ਕੇ ਜ਼ਮੀਨੀ ਹਕੀਕਤ ਦੀ ਦੁਨੀਆਂ ਵਿੱਚ ਘੁਲ-ਮਿਲ ਸਕਣ| ਬੇਹਿਸਾਬ ਖਨਣ, ਜੰਗਲਾਂ ਦੀ ਕਟਾਈ ਅਤੇ ਵੱਡੇ ਉਤਪਾਦਨਾਂ ਵਿਚੋਂ ਨਿਕਲਣ ਵਾਲੇ ਕਾਰਬਨ ਦੀ ਭਰਪਾਈ ਕਿਵੇਂ ਹੋਵੇਗੀ, ਇਸਦੇ ਲਈ ਦੁਨੀਆਂ ਭਰ ਦੇ ਦੇਸ਼ ਕੁਝ ਸਾਲ ਪਹਿਲਾ ਪੈਰਿਸ ਵਿੱਚ ਇਕੱਤਰ ਹੋਏ ਤਾਂ ਭਾਰਤ ਵੀ ਉਥੇ ਮੌਜੂਦ ਰਿਹਾ| ਵਿਕਾਸ ਦੀ ਧਾਰਾ ਵਿੱਚ ਹੁਣੇ ਜ਼ਿਆਦਾ ਦੂਰੀ ਤੈਅ ਨਾ ਕਰਨ ਵਾਲੇ ਦੇਸ਼ਾਂ ਦੀ ਤਰ੍ਹਾਂ ਆਪਣੇ ਹੱਕ ਲਈ ਅੜਿਆ ਵੀ ਰਿਹਾ|  ਪੈਰਿਸ ਵਿੱਚ ਹੋਏ ਜਲਵਾਯੂ ਸਮਝੌਤੇ ਉੱਤੇ ਮਾਮਲਾ ਇੱਥੇ ਰੁਕਿਆ ਰਿਹਾ ਕਿ ਵਿਕਾਸ ਦੀ ਰਫਤਾਰ ਵਿੱਚ ਅੱਗੇ ਨਿਕਲ ਚੁੱਕੇ ਦੇਸ਼ ਧਰਤੀ ਦੀ ਗਰਮੀ ਵਧਾਉਣ ਵਿੱਚ ਆਪਣੇ ਇਤਿਹਾਸਿਕ ਦਸਤਖਤ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੇਸ਼ਾਂ ਉੱਤੇ ਜ਼ੋਰ ਜਬਰਦਸਤੀ ਕਰਨ ਤੇ ਆਮਦਾ ਹਨ, ਜੋ ਹੁਣ ਅੱਧੇ ਰਸਤੇ ਦੇ ਮੁਕਾਬਲੇ ਵਿੱਚ ਵੀ ਨਹੀਂ|  ਉਨ੍ਹਾਂ ਦੀ ਇੱਛਾ ਹੈ ਕਿ ਦੁਨੀਆਂ  ਦੇ ਬਾਜ਼ਾਰ ਉੱਤੇ ਉਨ੍ਹਾਂ ਦਾ ਕਬਜਾ ਰਹੇ ਅਤੇ ਪਿੱਛੇ ਰਹਿ ਗਏ ਦੇਸ਼ਾਂ ਵਿੱਚ ਖਨਣ, ਖਪਤ, ਉਤਪਾਦਨ ਅਤੇ ਦਰਾਮਦ ਸਭ  ਹੌਲੀ ਰਫਤਾਰ ਵਿੱਚ ਰਹਿਣ| ਜਾਹਿਰ ਹੈ ਕਿ ਕੁਦਰਤ  ਦੇ ਮਾਫਕ ਤਰੀਕਿਆਂ  ਨਾਲ  ਪੂੰਜੀਵਾਦ  ਦੇ ਮਾਫਕ ਤਿਆਰ ਹੋ ਚੁੱਕੇ ਬਾਜ਼ਾਰ ਵਿੱਚ ਟਿਕੇ ਰਹਿਣਾ ਕਿਸੇ ਦੇਸ਼  ਦੇ ਵਸ ਦੀ ਗਲ ਨਹੀਂ|   ਇਸਦੇ ਲਈ ਸਖਤ ਨੀਤੀ ਅਤੇ ਦੁਨੀਆਂ ਦੀ ਪਰਖ ਰੱਖਣ ਵਾਲੇ ਨੇਤਾਵਾਂ  ਦੇ ਦਮਖਮ ਦੀ ਜ਼ਰੂਰਤ ਹੈ|  ਪੂਰੇ ਦੱਖਣ ਏਸ਼ੀਆਈ ਇਲਾਕੇ ਨੂੰ ਵੀ ਇਸਦੀ ਲੋੜ ਹੈ| ਪਾਕਿਸਤਾਨ ਵਿੱਚ ਦੇਖੀਏ ਤਾਂ ਨਜ਼ਰ  ਆਵੇਗਾ ਕਿ ਕਪਾਹ ਦੀ ਖੇਤੀ ਦਾ 99 ਫੀਸਦੀ ਕੰਮ ਔਰਤਾਂ ਦੇ ਭਰੋਸੇ ਸੀ, ਹੁਣ ਮੌਸਮ ਵਿੱਚ ਆਏ ਬਦਲਾਓ ਕਾਰਨ ਕਪਾਹ ਦੇ ਪੌਦਿਆਂ ਨੂੰ  ਫੁੱਲ ਹੀ ਨਹੀਂ ਲੱਗ ਰਹੇ ਤਾਂ ਖੇਤੀ ਵੀ ਠੱਪ ਅਤੇ ਧੰਦਾ ਵੀ|  ਵੱਡੇ ਖੇਤਾਂ ਵਾਲੇ ਹੁਣ ਗੰਨਾ ਉਗਾਉਣ ਲੱਗੇ ਹਨ ਕਿਉਂਕਿ ਖੰਡ ਮਿਲਾਂ  ਦੇ ਮਾਲਕ  ਸਿਆਸੀ ਲੋਕ ਹਨ| ਖੇਤ ਮਜਦੂਰ ਹੁਣ ਮਜਬੂਰ ਹਨ,  ਸ਼ਹਿਰਾਂ  ਵੱਲ ਪਲਾਇਨ ਕਰ ਰਹੇ ਹਨ|  ਪਲਾਇਨ ਮਤਲਬ ਬੇਘਰ ਹੋਕੇ ਸ਼ਹਿਰਾਂ  ਦੇ ਹਨ੍ਹੇਰੇ ਖੂੰਜਿਆਂ ਵਿੱਚ ਲੋਕਾਂ  ਦੇ ਰਹਮੋ ਕਰਮ ਉੱਤੇ ਜੀ ਰਹੇ ਹਨ|  ਇਹੀ ਹਾਲ ਬੰਗਲਾਦੇਸ਼, ਨੇਪਾਲ ਅਤੇ ਮਾਲਦੀਵ ਵਰਗੇ ਦੇਸ਼ਾਂ  ਦੇ ਹਨ |  ਇਸ ਲਈ ਰਾਜਨੀਤੀ ਨੂੰ ਸਰਹਦਾਂ  ਦੇ ਪਾਰ ਸੋਚਣਾ ਹੋਵੇਗਾ ਕਿਉਂਕਿ ਹੁਣ ਗੱਲ ਆਰ-ਪਾਰ ਤੇ ਹੀ ਆ ਪਹੁੰਚੀ ਹੈ|  ਮੁਸ਼ਕਿਲ ਇਹ ਹੈ ਕਿ ਜਲਵਾਯੂ ਵਰਗੇ ਮਸਲੇ ਲੋਕਾਂ  ਵਿੱਚ ਹਲਚਲ ਸਿਰਫ ਉਦੋਂ ਮਚਾਉਂਦੇ ਹਨ, ਜਦੋਂ ਕੋਈ ਕੁਦਰਤੀ ਬਿਪਤਾ ਆਉਂਦੀ ਹੈ,  ਅਫਗਾਨਿਸਤਾਨ-ਪਾਕਿਸਤਾਨ  ਦੇ ਰਸਤੇ ਅਚਾਨਕ ਆ ਪੁੱਜੇ ਟਿੱਡੀ ਦਲਾਂ  ਦੇ ਹਮਲਿਆਂ ਨਾਲ ਫਸਲਾਂ ਬਰਬਾਦ ਹੁੰਦੀਆਂ ਹਨ,  ਹੜ੍ਹਾਂ ਨਾਲ ਤਬਾਹੀ ਆਉਂਦੀ ਹੈ, ਸੋਕਾ ਪੈਂਦਾ ਹੈ ਤਾਂ  ਸਾਲ ਭਰ ਵਿੱਚ ਫਸਲਾਂ  ਦੇ ਪਕਣ ਦਾ ਸਮਾਂ ਬਦਲ ਜਾਂਦਾ ਹੈ, ਨਵੀਂ ਕਿਸਮ  ਦੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਹੁੰਦਾ ਹੈ,  ਫਸਲਾਂ ਪਕਣ ਤੋਂ ਪਹਿਲਾਂ ਝੜ ਜਾਂ ਮੁਰਝਾ ਜਾਂਦੀਆਂ ਹਨ, ਜਾਂ ਅਨਸੁਣੀਆਂ  ਬਿਮਾਰੀਆਂ ਦੀ ਦਸਤਕ ਹੁੰਦੀ ਹੈ| ਮੌਸਮ ਅੱਗੇ-ਪਿੱਛੇ ਹੋ ਰਹੇ ਹਨ, ਸਰਦੀਆਂ ਅਤੇ ਗਰਮੀਆਂ-ਦੋਵੇਂ ਤੇਜ ਹੋ ਰਹੀਆਂ ਹਨ,  ਮੀਂਹ ਜੋ ਮਹੀਨੇ-ਡੇਢ  ਮਹੀਨੇ ਤਕ ਪੈਂਦਾ  ਸੀ ਹੁਣ ਪੂਰੀ ਕਸਰ 20-22 ਦਿਨਾਂ ਵਿੱਚ ਕੱਢ ਲੈਂਦਾ ਹੈ|  ਫਿਲਹਾਲ ਸਾਡੀ ਧਰਤੀ ਹੁਣ ਤਕ ਕਾਫੀ ਗਰਮ ਹੋ ਚੁੱਕੀ ਹੈ ਅਤੇ ਕੁਦਰਤ ਦਾ              ਤਾਲਮੇਲ ਇੰਨਾ ਨਾਜੁਕ ਹੈ ਕਿ ਇਸ ਵਿੱਚ ਜਰਾ ਵੀ ਹੇਰਫੇਰ ਨਾਲ ਹਵਾ, ਪਾਣੀ,  ਮਿੱਟੀ-ਸਭ ਵਿੱਚ ਉਥੱਲ-ਪੁਥਲ ਹੋ ਜਾਂਦੀ ਹੈ|  ਕਹਿ ਸਕਦੇ ਹਾਂ ਕਿ ਡੇਢ -ਦੋ ਡਿਗਰੀ ਤਾਪ  ਦੇ ਵਾਧੇ ਵਿੱਚ ਹੀ ਜਿਊਣ-ਮਰਨ ਦਾ ਸਾਰਾ ਖੇਡ ਸਮਾਇਆ ਹੈ |  ਕਾਰਬਨ ਨੂੰ ਸੋਖਣ  ਦੇ ਪੱਕੇ ਤਰੀਕੇ ਤਾਂ ਦਰਖੱਤ ਹੀ ਹਨ|  ਪਾਣੀ-ਜੰਗਲ-ਜਮੀਨ ਬਚਾਉਣ ਦੀ ਮੁਹਿੰਮ ਤਾਂ ਜਾਰੀ ਹੈ ਹੀ, ਨਾਲ ਹੀ ਸਾਡੀਆਂ ਪਰੰਪਰਾਵਾਂ ਵਿੱਚ ਵਸੇ ਸਾਦੇ ਜੀਵਨ ਅਤੇ ਦੇਸ਼ੀ ਉਪਜ ਦੀ ਸਿਖਿਆ ਨੂੰ ਵਿਗਿਆਨ ਦਾ ਪੱਲਾ ਫੜ ਕੇ ਅਸੀਂ ਧਰਤੀ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਏ ਤਾਂ ਪਹਾੜਾਂ ਤੇ  ਸਦੀਆਂ ਤੋਂ  ਜੰਮੀ ਬਰਫ ਵੀ ਬਿਨਾਂ ਕਾਰਨ ਖੁਰਨ  ਤਂੋ ਬਚੀ ਰਹੇਗੀ,  ਸਮੰਦਰ ਵਿੱਚ ਵੀ ਤੂਫਾਨ ਨਹੀਂ ਆਉਣਗੇ,  ਲੋਕ ਬੇਘਰ ਵੀ ਨਹੀਂ ਹੋਣਗੇ,  ਫਸਲਾਂ ਵੀ ਤੇਜੀ ਨਾਲ ਬਦਲਦੇ ਮੌਸਮ ਦਾ ਸਾਹਮਣਾ ਕਰ ਸਕਣਗੀਆਂ ਅਤੇ ਮਨੁੱਖੀ  ਦੁਨੀਆਂ ਦੀ ਗਰਮਜੋਸ਼ੀ ਵੀ ਕਾਇਮ ਰਹੇਗੀ|  
ਸਪ੍ਰਿਆ ਮਾਥੁਰ

Leave a Reply

Your email address will not be published. Required fields are marked *