ਕੁਪਵਾੜਾ ਵਿੱਚ ਅੱਤਵਾਦੀ ਹਮਲਾ, 2 ਜਵਾਨ ਜ਼ਖਮੀ

ਸ਼੍ਰੀਨਗਰ, 7 ਜੂਨ (ਸ.ਬ.) ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਅੱਤਵਾਦੀਆਂ ਨੇ ਸੈਨਾ ਦੀ ਪੈਟਰੋਲਿੰਗ ਪਾਰਟੀ ਤੇ ਹਮਲਾ ਕਰ ਦਿੱਤਾ| ਹਮਲੇ ਵਿੱਚ 2 ਜਵਾਨ ਸ਼ਹੀਦ ਹੋ ਗਏ| ਅੱਤਵਾਦੀਆਂ ਦੀ ਗਿਣਤੀ ਤਿੰਨ ਤੋਂ ਪੰਜ ਦੱਸੀ ਜਾ ਰਹੀ ਹੈ| ਇਹ ਅੱਤਵਾਦੀ ਹਮਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਸ਼ਾਂਤੀ ਸਮਝੌਤੇ ਦੇ 4 ਦਿਨਾਂ ਬਾਅਦ ਹੀ ਹੋਇਆ ਹੈ| ਕੁਪਵਾੜਾ ਦੇ ਕੇਰਨ ਸੈਕਟਰ ਵਿੱਚ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਭਾਰਤੀ ਜਵਾਨ ਪੈਟਰੋਲਿੰਗ ਤੇ ਨਿਕਲੇ ਸਨ| ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼੍ਰੀਨਗਰ ਦੌਰੇ ਤੇ ਹਨ ਅਤੇ ਉਥੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਹਨ| ਉਹ ਸੀਮਾਵਰਤੀ ਜ਼ਿਲੇ ਕੁਪਵਾੜਾ ਦਾ ਵੀ ਦੌਰਾ ਕਰਨਗੇ| ਰਾਜਨਾਥ ਸਿੰਘ ਦੀ ਯਾਤਰਾ ਦੌਰਾਨ ਰੁਜ਼ਗਾਰ ਸ੍ਰਜਨ ਅਤੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਖੇਡ ਸੁਵਿਧਾਵਾਂ ਸੰਬੰਧਿਤ ਵੱਖ-ਵੱਖ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *