ਕੁਪਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਸੈਨਿਕ ਜ਼ਖਮੀ

ਸ਼੍ਰੀਨਗਰ, 23 ਅਗਸਤ (ਸ.ਬ.) ਨਾਰਥ ਕਸ਼ਮੀਰ ਦੇ ਕੁਪਵਾੜਾ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੈਨਾ ਦਾ ਇਕ ਜਵਾਨ ਜ਼ਖਮੀ ਹੋ ਗਿਆ| ਮੁਕਾਬਲਾ ਦੇਰ ਰਾਤੀ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੈਨਾ ਦੀ 47 ਆਰ.ਆਰ.ਨੇ ਵਾਗਭਾਲ ਖੇਤਰ ਦੇ ਬਬਰ ਨਦ ਜੰਗਲ ਵਿੱਚ ਤਲਾਸ਼ੀ ਮੁਹਿੰਮ ਚਲਾਈ| ਸੈਨਾ ਨੂੰ ਜਾਣਕਾਰੀ ਮਿਲੀ ਕਿ ਖੇਤਰ ਵਿੱਚ ਅੱਤਵਾਦੀ ਛੁੱਪੇ ਹੋਏ ਹਨ| ਸੈਨਾ ਦੇ ਇਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਗੁਰਸਏ ਸਿੰਘ ਨਾਂ ਦਾ ਜਵਾਨ ਜ਼ਖਮੀ ਹੋ ਗਿਆ ਹੈ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਸੈਨਿਕ ਦੀ ਸਥਿਤੀ ਸਥਿਰ ਹੈ| ਰਿਪੋਰਟ ਮੁਤਾਬਕ ਸੁਰੱਖਿਆ ਬਲਾਂ ਦੀ ਜ਼ਿਆਦਾਤਰ ਪਾਰਟੀ ਨੂੰ ਮੌਕੇ ਤੇ ਭੇਜਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ|

Leave a Reply

Your email address will not be published. Required fields are marked *