ਕੁਮਾਰ ਵਿਸ਼ਵਾਸ ਦੇ ਖਿਲਾਫ ਲੱਗੇ ਪੋਸਟਰ

ਨਵੀਂ ਦਿੱਲੀ, 17 ਜੂਨ (ਸ.ਬ.)  ਦਿੱਲੀ ਵਿੱਚ ਆਮ ਆਦਮੀ ਪਾਰਟੀ ਦਫ਼ਤਰ ਦੇ ਬਾਹਰ ਕੁਮਾਰ ਵਿਸ਼ਵਾਸ ਦੇ ਖਿਲਾਫ ਪੋਸਟਰ ਲਾਏ ਗਏ ਹਨ, ਜਿਸ ਵਿੱਚ ਕੁਮਾਰ ਵਿਸ਼ਵਾਸ ਨੂੰ ਗੱਦਾਰ, ਧੋਖੇਬਾਜ਼ ਦੱਸ ਕੇ ਪਾਰਟੀ ਤੋਂ ਕੱਢਣ ਦੀ ਮੰਗ ਕੀਤੀ ਗਈ ਹੈ| ਪੋਸਟਰ ਵਿੱਚ ਲਿਖਿਆ ਹੈ ‘ਭਾਜਪਾ ਦਾ ਯਾਰ ਹੈ, ਕਵੀ ਨਹੀਂ ਗੱਦਾਰ ਹੈ, ਅਜਿਹੇ ਵਿੱਚ ਧੋਖੇਬਾਜ਼ਾਂ ਨੂੰ ਬਾਹਰ ਕਰੋ, ਬਾਹਰ ਕਰੋ’| ਨਾਲ ਹੀ ਇਸ ਵਿੱਚ ਕੁਮਾਰ ਵਿਸ਼ਵਾਸ ਦਾ ਕਾਲਾ ਸੱਚ ਦੱਸਣ ਲਈ ਭਾਈ ਦਿਲੀਪ ਪਾਂਡੇ ਦਾ ਧੰਨਵਾਦ ਵੀ  ਕੀਤਾ ਗਿਆ ਹੈ, ਹਾਲਾਂਕਿ ਇਸ ਪੋਸਟਰ ਨੂੰ ਕਿਸ ਨੇ ਜਾਰੀ ਕੀਤਾ ਹੈ, ਇਸ ਦੀ ਕੋਈ ਜਾਣਕਾਰੀ ਨਹੀਂ ਹੈ|
ਜ਼ਿਕਰਯੋਗ ਹੈ ਕਿ ਅੱਜ-ਕੱਲ ‘ਆਪ’ ਨੇਤਾ ਕੁਮਾਰ ਵਿਸ਼ਵਾਸ ਅਤੇ ਪਾਰਟੀ ਨੇਤਾਵਾਂ ਵਿੱਚ ਨਾਰਾਜ਼ਗੀ ਦੀਆਂ ਖਬਰਾਂ ਹਨ| ਹਾਲ ਹੀ ਵਿੱਚ ਪਾਰਟੀ ਨੇਤਾ ਦਿਲੀਪ ਪਾਂਡੇ ਨੇ ਕੁਮਾਰ ਵਿਸ਼ਵਾਸ ਦੇ ਉਸ ਬਿਆਨ ਤੇ ਜਨਤਕ ਰੂਪ ਨਾਲ ਸਫਾਈ ਮੰਗ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਰਾਜਸਥਾਨ ਵਿੱਚ ਵਸੁੰਧਰਾ ਰਾਜੇ ਤੇ ਨਿੱਜੀ ਹਮਲੇ ਨਹੀਂ ਕਰਾਂਗੇ ਸਗੋਂ ਉਨ੍ਹਾਂ ਦੀ ਸਰਕਾਰ ਤੇ ਕਰਾਂਗੇ| ਇਸ ਤੇ ਦਿਲੀਪ ਪਾਂਡੇ ਨੇ ਟਵੀਟ ਕਰ ਕੇ ਪੁੱਛਿਆ ਸੀ ਭਈਆ ਤੁਸੀਂ ਕਾਂਗਰਸੀਆਂ ਨੂੰ ਖੂਬ ਗਾਲ੍ਹਾਂ ਕੱਢਦੇ ਹੋ ਪਰ ਕਹਿੰਦੇ ਹੋ ਕਿ ਰਾਜਸਥਾਨ ਵਿੱਚ ਵਸੁੰਧਰਾ ਦੇ ਖਿਲਾਫ ਨਹੀਂ ਬੋਲੋਗੇ| ਅਜਿਹਾ ਕਿਉਂ? ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਪੋਸਟਰ ਦੇ ਪਿੱਛੇ ਕਿਸੇ ਦੀ ਸਾਜਿਸ਼ ਜਾਂ ਸ਼ਰਾਰਤ ਹੋ ਸਕਦੀ ਹੈ, ਕਿਉਂਕਿ ਪਾਰਟੀ ਦੇ ਅੰਦਰ ਨਾਰਾਜ਼ਗੀ ਆਪਣੀ ਜਗ੍ਹਾ ਹੈ ਪਰ ਅੱਜ ਤੱਕ ਕੋਈ ਨੇਤਾ ਆਫ ਦਿ ਰਿਕਾਰਡ ਵੀ ਕੁਮਾਰ ਵਿਸ਼ਵਾਸ ਬਾਰੇ ਅਜਿਹੀਆਂ ਗੱਲਾਂ ਨਹੀਂ ਬੋਲਦਾ ਹੈ, ਜਿਵੇਂ ਇਸ ਪੋਸਟਰ ਵਿੱਚ ਲਿਖਿਆ ਹੈ|

Leave a Reply

Your email address will not be published. Required fields are marked *