ਕੁਰਾਲੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ : ਗਰਚਾ

ਕੁਰਾਲੀ, 14 ਨਵੰਬਰ ( ਸ.ਬ.  ):  ਕੁਰਾਲੀ ਇਲਾਕੇ ਦੀਆਂ ਸਮਸਿਆਵਾਂ ਦੇ ਹੱਲ ਲਈ ਵਿਸ਼ੇਸ ਯਤਨ ਕੀਤੇ ਜਾਣਗੇ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ| ਇਹ ਵਿਚਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ  ਹਲਕਾ ਖਰੜ ਦੇ ਕਸਬਾ ਕੁਰਾਲੀ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਹੋਣ ਮੌਕੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਕੁਰਾਲੀ ਦੀਆਂ ਸਮੱਸਿਆਵਾਂ ਬਾਰੇ ਜਾਣੂ ਹੋਣ ਤੋਂ ਪਤਾ ਲੱਗਾ ਹੈ ਕਿ ਇੱਥੇ ਸਫ਼ਾਈ ਪ੍ਰਬੰਧਾਂ ਦਾ ਬੁਰਾ ਹਾਲ ਹੈ, ਲੋਕਾਂ ਵਿਚ ਡੇਂਗੂ ਵਰਗੀ ਭਿਆਨਕ ਬਿਮਾਰੀ ਪ੍ਰਤੀ ਡਰ ਦਾ ਮਾਹੌਲ ਹੈ, ਸੜਕ ਉਤੇ ਆਏ ਦਿਨ ਕੋਈ ਨਾ ਕੋਈ ਟ੍ਰੈਫ਼ਿਕ ਦੇ ਜਾਮ ਲੱਗਦੇ ਰਹਿੰਦੇ ਹਨ| ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਚੱਲ ਰਹੀ ਹੈ ਜੋ ਕਿ ਕਈ ਸਾਲ ਬੀਤਣ ਤੇ ਵੀ ਅਧੂਰਾ ਹੈ| ਦੁੱਖ ਦੀ ਗੱਲ ਹੈ ਕਿ ਇੱਥੋਂ ਆਮ ਆਦਮੀ ਪਾਰਟੀ ਦਾ ਲੋਕਾਂ ਦਾ ਚੁਣਿਆ ਹੋਇਆ ਹਲਕਾ ਵਿਧਾਇਕ ਇਨ੍ਹਾਂ ਸਮੱਸਿਆਵਾਂ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ| ਵਿਧਾਇਕ ਦੀ ਇਸ ਅਣਦੇਖੀ ਕਾਰਨ ਖ਼ੁਦ ਆਮ ਆਦਮੀ ਪਾਰਟੀ ਦੇ ਵਰਕਰ ਵੀ ਨਿਰਾਸ਼ ਚੱਲ ਰਹੇ ਹਨ|
ਸ੍ਰੀਮਤੀ ਗਰਚਾ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਵੀ ਇਨ੍ਹਾਂ ਨਿਰਾਸ਼ ਚੱਲ ਰਹੇ ਵਰਕਰਾਂ ਨੂੰ ਨਾਲ ਜੋੜ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਉਠਾਉਣਗੇ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ| ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਧਿਕਾਰੀਆਂ ਨਾਲ ਮਿਲ ਕੇ ਹੱਲ ਕਰਵਾਉਣਾ ਉਨ੍ਹਾਂ ਦੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਉਹ ਆਪਣੀ ਇਸ ਜ਼ਿੰਮੇਵਾਰੀ ਤੋਂ ਕਦੇ ਭੱਜਣਗੇ ਨਹੀਂ ਅਤੇ ਨਾ ਹੀ ਆਪਣੇ ਸਾਥੀਆਂ ਤੋਂ ਦੂਰ ਹੋ ਕੇ ਉਨ੍ਹਾਂ ਨੂੰ ਨਿਰਾਸ਼        ਕਰਨਗੇ|
ਇਸ ਮੌਕੇ ਰਾਜੇਸ਼ ਰਾਠੌਰ, ਵਿਪਨ ਕੁਮਾਰ ਸਾਬਕਾ ਕੌਂਸਲਰ, ਪ੍ਰਮੋਦ ਜੋਸ਼ੀ, ਲੱਕੀ ਕਲਸੀ, ਅਮਿਤ ਗੌਤਮ, ਦਿਨੇਸ਼ ਸਿੰਗਲਾ ਅਤੇ ਹਿਮਾਂਸ਼ੂ ਧੀਮਾਨ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *