ਕੁਰਾਲੀ ਪੁਲੀਸ ਵਲੋਂ ਨਾਬਾਲਿਗ ਲੜਕੀ ਦੇ ਬਲਾਤਕਾਰ ਮਾਮਲੇ ਵਿੱਚ ਨਾਮਜਦ ਵਿਅਕਤੀ ਕਾਬੂ

ਕੁਰਾਲੀ, 28 ਅਗਸਤ (ਅਸ਼ਵਨੀ ਗੌੜ) ਕੁਰਾਲੀ ਵਿਖੇ ਕੁਝ ਦਿਨ ਪਹਿਲਾਂ ਰਿਸ਼ਤਿਆਂ ਨੂੰ ਤਾਰ ਤਾਰ ਕਰ             ਦੇਣ ਵਾਲੇ 14 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ  ਕੁਰਾਲੀ ਪੁਲੀਸ ਵਲੋਂ ਅੱਜ ਪਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਉੱਪਰ ਇਲਜਾਮ ਸੀ ਕਿ ਉਸਨੇ ਆਪਣੀ ਮਹਿਲਾ ਦੋਸਤ ਦੇ ਘਰ ਵਿੱਚ ਇਸ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ| 
ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੀੜਿਤ ਬੱਚੀ ਦੀ ਚਾਚੀ ਵਲੋਂ ਆਪਣੀ 14 ਸਾਲ ਦੀ ਭਤੀਜੀ ਨੂੰ ਆਪਣੇ ਇਕ ਦੋਸਤ ਦੀ ਹਵਸ ਦਾ ਸ਼ਿਕਾਰ ਬਣਾਉਣ ਦੀ ਸਾਜਿਸ਼ ਰਚੀ ਗਈ ਸੀ| ਇਸ ਦੌਰਾਨ ਪੀੜਿਤ ਦੀ ਚਾਚੀ ਨੇ ਮਾਸੂਮ ਬੱਚੀ ਨੂੰ ਕੋਲਡ ਡਰਿੰਕ  ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਦਿੱਤਾ ਸੀ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਪਹਿਲਾਂ ਤੋਂ ਹੀ ਉਸਦੀ ਚਾਚੀ ਦੇ ਘਰ ਆਏ ਉਸਦੇ ਦੋਸਤ ਨੇ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ| 
ਇਸ ਸੰਬੰਧੀ ਪੁਲੀਸ ਨੇ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਉਸਦੀ ਚਾਚੀ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਸੀ ਪਰੰਤੂ ਚਾਚੀ ਨਿਮੋ ਦੇ ਦੋਸਤ ਪਰਮਿੰਦਰ ਸਿੰਘ ਨੂੰ ਪੁਲੀਸ ਵਲੋਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ| ਇਸ ਸੰਬੰਧੀ ਪੀੜਿਤ ਦੀ ਮਾਂ ਨੇ ਇਲਜਾਮ ਲਗਾਇਆ ਸੀ ਕਿ ਪੁਲੀਸ ਵਲੋਂ ਇਸ ਕਾਂਡ ਦੇ ਮੁੱਖ ਦੋਸ਼ੀ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਹੈ ਅਤੇ ਦੋਸ਼ੀ ਆਪਣੀ ਉੱਚੀ ਪਹੁੰਚ ਕਾਰਨ ਪੁਲੀਸ ਦੀ ਗ੍ਰਿਫਤ  ਤੋਂ ਬਚਿਆ ਹੋਇਆ ਹੈ| 
ਇਹ ਮਾਮਲਾ ਸਿਆਸੀ ਰੂਪ ਧਾਰ ਗਿਆ ਸੀ ਅਤੇ ਇਸ ਮਾਮਲੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਪੁਲੀਸ ਦੇ ਖਿਲਾਫ ਧਰਨੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਪਰੰਤੂ ਧਰਨੇ ਤੋਂ ਪਹਿਲਾਂ ਹੀ ਪੁਲੀਸ ਨੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਹੈ|

Leave a Reply

Your email address will not be published. Required fields are marked *