ਕੁਰਾਲੀ ਵਿਖੇ 12 ਵਾਂ ਕਬੱਡੀ ਟੂਰਨਾਮੈਂਟ ਕਰਵਾਇਆ

ਕੁਰਾਲੀ, 16 ਮਾਰਚ (ਸ.ਬ.) ਦਸ਼ਮੇਸ਼ ਸਪੋਰਟਸ ਕਲੱਬ ਕੁਰਾਲੀ ਵਲੋਂ ਕੁਰਾਲੀ ਵਿਖੇ 12ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੇ ਦੱਸਿਆ ਕਿ ਇਸ ਮੌਕੇ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ| ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ| ਇਸ ਉਪਰੰਤ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ|
ਸ਼ਾਮ ਵੇਲੇ 62 ਕਿਲੋ ਵਰਗ ਕਬੱਡੀ ਮੁਕਾਬਲੇ ਅਤੇ ਇਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਮੁਕਾਬਲੇ ਕਰਵਾਏ ਗਏ| ਇਸ ਮੌਕੇ ਪਹਿਲੇ ਨੰਬਰ ਉਪਰ ਪਿੰਡ ਧਨੌਰੀ ਦੀ ਟੀਮ ਰਹੀ,ਜਿਸਨੇ 31 ਹਜਾਰ ਰੁਪਏ ਦਾ ਇਨਾਮ ਜਿੱਤਿਆ| ਦੂਜੇ ਨੰਬਰ ਉੱਪਰ ਪਪਰਾਲੀ ਦੀ ਟੀਮ ਰਹੀ ਜਿਸ ਨੇ 21 ਹਜਾਰ ਰੁਪਏ ਦਾ ਇਨਾਮ ਜਿਤਿਆ|
ਇਸ ਮੌਕੇ ਡੀ ਐਸ ਪੀ ਪ੍ਰਭਜੋਤ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਲਗਾਈ| ਇਸ ਮੌਕੇ ਕਲੱਬ ਦੇ ਪ੍ਰਧਾਨ ਜਗਜੀਤ ਸਿੰਘ ਜੱਗੀ, ਸੈਕਟਰੀ ਕੁਲਵਿੰਦਰ ਸਿੰਘ, ਕਾਲਾ ਰਤੋ ਵਾਲਾ, ਸੋਨੂੰ, ਬੰਟੀ ਧੀਮਾਨ, ਖੁਸਦੀਪ ਹੈਪੀ, ਰਵਿੰਦਰ ਸਿੰਘ, ਗੁਰਿੰਦਰ ਸਿੰਘ, ਗੁਰਮੀਤ ਸਿੰਘ, ਸਤਵਿੰਦਰ ਸਿੰਘ ਜੈਲਦਾਰ, ਹਨੀ ਸੰਧੂ, ਸਰਬਜੀਤ ਸਿੰਘ, ਐਸ ਬੀ ਆਈ ਗਰੁੱਪ, ਗੁਰਾ ਜੰਡਪੁਰ ਵੀ ਮੌਜੂਦ ਸਨ|

Leave a Reply

Your email address will not be published. Required fields are marked *