ਕੁਲਗਾਮ ਮੁਕਾਬਲੇ ਵਿੱਚ ਸੁਰੱਖਿਆ ਫੋਰਸ ਦਾ ਇਕ ਜਵਾਨ ਸ਼ਹੀਦ, 2 ਜ਼ਖਮੀ

ਸ਼੍ਰੀਨਗਰ, 11 ਅਪ੍ਰੈਲ (ਸ.ਬ.) ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿੱਚ ਬੀਤੀ ਦੇਰ ਰਾਤ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਹੋਇਆ| ਫੋਰਸ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲੇ ਵਿੱਚ ਸੁਰੱਖਿਆ ਫੋਰਸ ਦਾ ਜਵਾਨ ਸ਼ਹੀਦ ਹੋ ਗਿਆ ਅਤੇ 2 ਜਵਾਨ ਜ਼ਖਮੀ ਹੋ ਗਏ| ਇਸ ਨਾਲ ਹੀ ਉਥੇ ਇਕ ਸਥਾਨਕ ਨਾਗਰਿਕ ਵੀ ਮਾਰਿਆ ਗਿਆ|
ਉਨ੍ਹਾਂ ਨੇ ਦੱਸਿਆ ਕਿ ਸਵੇਰੇ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਵਿੱਚ ਸੁਰੱਖਿਆ ਫੋਰਸ ਦੇ ਤਿੰਨ ਜਵਾਨ ਜ਼ਖਮੀ ਹੋ ਗਏ| ਗੰਭੀਰ ਰੂਪ ਵਿੱਚ ਜ਼ਖਮੀ ਇਕ ਜਵਾਨ ਦੀ ਹਸਪਤਾਲ ਵਿੱਚ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਕੁਲਗਾਮ ਦੇ ਵਨਪੋਹ ਇਲਾਕੇ ਵਿੱਚ ਫੌਜ ਨੇ ਦੋ ਅੱਤਵਾਦੀਆਂ ਨੂੰ ਇਕ ਮਕਾਨ ਵਿੱਚ ਘੇਰਿਆ, ਜਿਸ ਤੋਂ ਬਾਅਦ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਦੇ ਵਿਚਕਾਰ ਮੁਠਭੇੜ ਜਾਰੀ ਹੈ| ਅੱਤਵਾਦੀਆਂ ਅਤੇ ਫੋਰਸ ਦੇ ਮੁਕਾਬਲਾ ਨੂੰ ਮੱਦੇਨਜ਼ਰ ਰੱਖਦੇ ਹੋਏ, ਦੱਖਣੀ ਕਸ਼ਮੀਰ ਵਿੱਚ ਇੰਟਰਨੈਟ ਸੇਵਾਵਾਂ ਤੇ ਵੀ ਰੋਕ ਲਗਾਈ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ, ਫੌਜ ਦੀ ਰਾਸ਼ਟਰੀ ਰਾਈਫਲਜ਼ ਨੂੰ ਮੰਗਲਵਾਰ ਦੇਰ ਰਾਤ ਕੁਲਗਾਮ ਦੇ ਵਨਪੋਹ ਇਲਾਕੇ ਵਿੱਚ 2-3 ਅੱਤਵਾਦੀਆਂ ਦੀ ਮੌਜ਼ਦੂਗੀ ਹੋਣ ਦਾ ਸ਼ੱਕ ਹੋਇਆ ਸੀ| ਜਿਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਸਰਚ ਅਪਰੇਸ਼ਨ ਸ਼ੁਰੂ ਕਰਦੇ ਹੋਏ ਇਲਾਕੇ ਨੂੰ ਘੇਰਿਆ| ਇਸ ਸਰਚ ਅਪਰੇਸ਼ਨ ਦੌਰਾਨ ਹੀ ਅੱਤਵਾਦੀਆਂ ਨੇ ਜਵਾਨਾਂ ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕੀਤੀ| ਫੌਜ ਅਤੇ ਐੈਸ.ਓ.ਜੀ. ਦੇ ਇਸ ਜੁਆਇੰਟ ਐਕਸ਼ਨ ਤੋਂ ਬਾਅਦ ਇਕ ਮਕਾਨ ਵਿੱਚ ਘੇਰ ਲਿਆ|
ਇਸ ਦੌਰਾਨ ਹੀ ਪਿਛਲੇ ਦਿਨੀਂ ਮੁਕਾਬਲੇ ਦੌਰਾਨ ਹੋਈ ਹਿੰਸਾ ਨੂੰ ਮੱਦੇਨਜ਼ਰ ਇਲਾਕੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ| ਇਸ ਨਾਲ ਹੀ ਇਲਾਕੇ ਵਿੱਚ ਇੰਟਰਨੈਟ ਸੇਵਾਵਾਂ ਤੇ ਵੀ ਰੋਕ ਲਗਾਈ ਗਈ ਹੈ|

Leave a Reply

Your email address will not be published. Required fields are marked *