ਕੁਲਜੀਤ ਬੇਦੀ ਨੇ ਆਪਣੇ ਵਾਰਡ ਦੇ ਘਰ ਬੈਠੇ ਬਜ਼ੁਰਗਾਂ ਤੇ ਵਿਧਵਾਵਾਂ ਨੂੰ ਵੰਡੇ ਮਨਜ਼ੂਰੀ ਪੱਤਰ


ਐਸ ਏ ਐਸ ਨਗਰ, 8 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਵਾਰਡ ਨੰਬਰ 8 (ਫੇਜ਼ 3ਬੀ2) ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਸਿਹਤ ਅਤੇ ਕਿਰਤ ਭਲਾਈ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਸ਼ਹਿਰ ਵਿੱਚ ਲੋਕ ਭਲਾਈ ਬੱਸ ਰਾਹੀਂ ਹਾਲ ਹੀ ਵਿੱਚ ਕੈਂਪ ਲਗਾ ਕੇ ਬੁਢਾਪਾ, ਵਿਧਵਾ ਅਤੇ ਨਿਆਸਰੀਆਂ ੇਔਰਤਾਂ ਲਈ ਪੈਨਸ਼ਨਾਂ ਦੇ ਫਾਰਮਾਂ ਨਾਲ ਲੋੜਵੰਦਾਂ ਨੂੰ ਵੱਡਾ ਫਾਇਦਾ ਮਿਲਿਆ ਹੈ ਅਤੇ ਲੋਕਾਂ ਨੂੰ ਪੈਨਸ਼ਨਾਂ ਲੈਣ ਲਈ ਇੱਧਰ ਉੱਧਰ ਧੱਕੇ ਨਹੀਂ ਖਾਣੇ ਪਏ| 
ਆਪਣੇ ਵਾਰਡ ਵਿੱਚ ਘਰ ਬੈਠੇ ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਪੈਨਸ਼ਨ ਮਨਜ਼ੂਰੀ ਪੱਤਰ ਅਤੇ ਆਈ.ਡੀ. ਕਾਰਡ ਵੰਡਣ ਮੌਕੇ ਸ੍ਰ. ਬੇਦੀ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾਣ ਵਾਲੀਆਂ ਇਨ੍ਹਾਂ ਪੈਨਸ਼ਨਾਂ ਲਈ ਕੈਬਨਿਟ ਮੰਤਰੀ ਸ੍ਰ. ਸਿੱਧੂ ਵੱਲੋਂ ਲੋਕ ਭਲਾਈ ਬੱਸ ਚਲਾਈ ਗਈ ਸੀ ਜਿਸ ਵਿੱਚ ਕੰਪਿਊਟਰ ਅਤੇ ਹੋਰ ਸਾਜੋ ਸਮਾਨ ਨਾਲ ਲੈਸ ਸਟਾਫ਼ ਤਾਇਨਾਤ ਕੀਤਾ ਗਿਆ ਸੀ|
ਉਹਨਾਂ ਦੱਸਿਆ ਕਿ ਬੱਸ ਰਾਹੀਂ ਕੈਂਪ ਲਗਾ ਕੇ ਲੋਕਾਂ ਦੀ ਸੁਵਿਧਾ ਲਈ ਫਾਰਮ ਭਰੇ ਗਏ ਸਨ ਜਿਹਨਾਂ ਦੇ ਮੰਜੂਰੀ ਫਾਰਮ ਉਹ ਵੰਡ ਰਹੇ ਹਨ ਅਤੇ ਜਲਦ ਹੀ ਰਹਿੰਦੇ ਲੋੜਵੰਦਾਂ ਦੇ ਫਾਰਮ ਵੀ ਭਰੇ ਜਾਣਗੇ| 
ਇਸ ਮੌਕੇ ਦਲਬੀਰ ਸਿੰਘ ਕਾਨੂੰਗੋ, ਤਰਸੇਮ ਲਾਲ ਸ਼ਰਮਾ ਵੀ ਹਾਜਿਰ ਸਨ|

Leave a Reply

Your email address will not be published. Required fields are marked *