ਕੁਲਜੀਤ ਸਿੰਘ ਵਲੋਂ ਚੋਣ ਪ੍ਰਚਾਰ

ਐਸ. ਏ. ਐਸ. ਨਗਰ 23 ਜਨਵਰੀ (ਸ.ਬ.) ਐਮ ਐਲ ਏ ਉਮੀਦਵਾਰ ਸ. ਕੁਲਜੀਤ ਸਿੰਘ ਵਾਸੀ ਪਿੰਡ ਮੁਹਾਲੀ  ਨੇ ਆਪਣੇ ਹਲਕੇ  ਦੇ ਵੋਟਰ ਸਾਥੀਆਂ ਤੇ ਪਿੰਡ ਦੇ ਸਹਿਯੋਗੀਆਂ ਨਾਲ  ਆਪਣੇ ਚੋਣ ਪ੍ਰਚਾਰ ਨੂੰ ਪਿੰਡ ਮੁਹਾਲੀ ਦੇ ਹਰ ਘਰ ਵਿਚ ਘਰੋਂ ਘਰੀ ਜਾ ਕੇ ਸ਼ੁਰੂ ਕੀਤਾ ਅਤੇ ਆਪਣੇ ਪਿੰਡ ਦੇ ਵਸਨੀਕਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਉਨ੍ਹਾਂ ਨੇ ਹਰ ਵੋਟ ਮੈਨੂੰ ਪਿੰਡ ਦਾ ਵਸਨੀਕ ਹੋਣ ਕਰਕੇ ਪਾਉਣ ਲਈ ਕਿਹਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਵੀ ਦੇਣ ਦਾ ਵਾਅਦਾ ਕੀਤਾ| ਇਸ ਮੌਕੇ ਜਰਨੈਲ ਸਿੰਘ ਹਰਜੀਤ ਸਿੰਘ, ਦਲਵਿੰਦਰ ਸਿੰਘ, ਜੀਤ ਸਿੰਘ ਹਰਮੀਤ ਸਿੰਘ ਅਤੇ ਸਾਬਕਾ ਐਮ ਸੀ ਕੁਲਜੀਤ ਸਿੰਘ ਤੇ ਹੋਰ ਬਹੁਤ ਸਾਰੀਆਂ ਔਰਤਾਂ  ਰਾਣੀ, ਜਸਬੀਰ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ ਆਦਿ ਵੀ ਮੌਜੂਦ ਸਨ|

Leave a Reply

Your email address will not be published. Required fields are marked *