ਕੁਲਦੀਪ ਯਾਦਵ ਹੋਣਗੇ ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ : ਰਵੀ ਸ਼ਾਸਤਰੀ

ਨਵੀਂ ਦਿੱਲੀ, 9 ਜਨਵਰੀ (ਸ.ਬ.) ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸਪਿਨਰ ਕੁਲਦੀਪ ਯਾਦਵ ਦੀ ਖੁਲ੍ਹ ਕੇ ਸ਼ਲਾਘਾ ਕੀਤੀ ਹੈ| ਉਨ੍ਹਾਂ ਨੂੰ ਲਗਦਾ ਹੈ ਕਿ ਕਲਾਈ ਦੇ ਸਪਿਨਰ ਕੁਲਦੀਪ ਦਾ ਆਸਟਰੇਲੀਆਈ ਧਰਤੀ ਤੇ ਡੈਬਿਊ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਨੂੰ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਪਲੇਇੰਗ ਇਲੈਵਨ ਦੀ ਪਹਿਲੀ ਪਸੰਦ ਬਣਾਉਂਦਾ ਹੈ|
ਕੁਲਦੀਪ ਨੇ ਸਿਡਨੀ ਵਿੱਚ ਆਸਟਰੇਲੀਆ ਖਿਲਾਫ ਡਰਾਅ ਹੋਏ ਚੌਥੇ ਟੈਸਟ ਦੀ ਪਹਿਲੀ ਪਾਰੀ ਵਿੱਚ ਪੰਜ ਵਿਕਟ ਹਾਸਲ ਕੀਤੇ ਅਤੇ ਭਾਰਤੀ ਕੋਚ ਨੇ ਕਲਾਈ ਦੇ ਇਸ ਸਪਿਨਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ| ਸ਼ਾਸਤਰੀ ਨੇ ਪੱਤਰਕਾਰਾਂ ਨੂੰ ਕਿਹਾ, ”ਕੁਲਦੀਪ ਵਿਸ਼ਵ ਕੱਪ ਲਈ ਖਿਡਾਰੀਆਂ ਦੀ ਜਮਾਤ ਵਿੱਚ ਆ ਗਿਆ ਹੈ| ਉਹ ਸ਼ਾਇਦ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤ ਦੀ ਅੰਤਿਮ ਗਿਆਰਾਂ ਵਿੱਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਉਸ ਨੂੰ ਕਲਾਈ ਨਾਲ ਸਪਿਨ ਕਰਨ ਦਾ ਫਾਇਦਾ ਮਿਲੇਗਾ| ਸਾਨੂੰ ਸ਼ਾਇਦ ਦੋ ਹੋਰ ਉਂਗਲ ਦੇ ਸਪਿਨਰਾਂ ਵਿਚਾਲੇ ਚੁਣਨ ਦੀ ਜ਼ਰੂਰਤ ਹੋਵੇਗੀ ਕਿਉਂਕਿ ਕਲਾਈ ਦਾ ਇਹ ਸਪਿਨਰ ਹੁਣ ਤਰਜੀਹੀ ਸੂਚੀ ਵਿੱਚ ਹੈ|”
ਯੁਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਵੀ 350 ਦੌੜਾਂ ਬਣਾ ਕੇ ਪ੍ਰਭਾਵਿਤ ਕੀਤਾ ਅਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਵਿੱਚ ਦੂਜੇ ਨੰਬਰ ਤੇ ਹਨ| ਹਾਲਾਂਕਿ ਉਨ੍ਹਾਂ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਨ ਡੇ ਲਈ ਚੁਣੀ ਗਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ| ਸ਼ਾਸਤਰੀ ਨੇ ਕਿਹਾ ਕਿ ਪੰਤ ਨੂੰ ਮੈਚ ਫਿਨਿਸ਼ ਕਰਨ ਦੀ ਕਲਾ ਸਿਖਣ ਦਾ ਖਾਸ ਕੰਮ ਦਿੱਤਾ ਗਿਆ ਹੈ ਜੋ ਵਿਸ਼ਵ ਕੱਪ ਦੇ ਦੌਰਾਨ ਭਾਰਤ ਲਈ ਕਾਫੀ ਅਹਿਮ ਹੋਵੇਗਾ| ਸ਼ਾਸਤਰੀ ਨੇ ਕਿਹਾ, ”ਅਸੀਂ ਉਸ ਨੂੰ ਇਸ ਲਈ ਵਾਪਸ ਜਾਣ ਨੂੰ ਕਿਹਾ ਕਿਉਂਕਿ ਉਹ ਲਗਾਤਾਰ ਕ੍ਰਿਕਟ ਖੇਡ ਰਿਹਾ ਹੈ| ਮੈਨੂੰ ਲਗਦਾ ਹੈ ਕਿ ਉਸ ਨੂੰ ਦੋ ਹਫਤਿਆਂ ਲਈ ਬ੍ਰੇਕ ਦੀ ਜ਼ਰੂਰਤ ਹੈ ਅਤੇ ਉਹ ਭਾਰਤ ਏ ਟੀਮ ਨਾਲ ਜੁੜੇਗਾ| ਉਸ ਨੂੰ ਇਕ ਵਿਸ਼ੇਸ਼ ਕੰਮ ਕਰਨ ਨੂੰ ਕਿਹਾ ਗਿਆ ਹੈ ਜੋ ਕਿ ਮੈਚਾਂ ਨੂੰ ਫਿਨਿਸ਼ ਕਰਨ ਦਾ ਹੈ ਅਤੇ ਇਸ ਤੋਂ ਬਾਅਦ ਉਹ ਟੀਮ ਵਿੱਚ ਸ਼ਾਮਲ ਹੋ ਜਾਵੇਗਾ|

Leave a Reply

Your email address will not be published. Required fields are marked *