ਕੁਲਵੰਤ ਸਿੰਘ ਨੇ ਬਨੂੜ ਟ੍ਰੈਫਿਕ ਇੰਚਾਰਜ ਵਜੋਂ ਅਹੁਦਾ ਸੰਭਾਲਿਆ

ਬਨੂੜ, 18 ਅਕਤੂਬਰ (ਅਭਿਸ਼ੇਕ ਸੂਦ) ਬਨੂੜ ਵਿਖੇ ਟ੍ਰੈਫਿਕ ਇੰਚਾਰਜ ਵਜੋਂ ਕੁਲਵੰਤ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ ਹੈ| ਇਸ ਤੋਂ ਪਹਿਲਾ ਕੁਲਵੰਤ ਸਿੰਘ ਥਾਣਾ ਗੰਡਾ ਖੇੜੀ ਵਿਖੇ ਤਾਇਨਾਤ ਸਨ|
ਟ੍ਰੈਫਿਕ ਇੰਚਾਰਜ ਬਨੂੜ ਕੁਲਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ|

Leave a Reply

Your email address will not be published. Required fields are marked *