ਕੁਵੈਤ ਸਰਕਾਰ ਵਲੋਂ ਭਾਰਤੀ ਨਾਗਰਿਕਾਂ ਦੇ ਦਾਖਲੇ ਤੇ ਪਾਬੰਦੀ

ਕੁਵੈਤ, 31 ਜੁਲਾਈ (ਸ.ਬ.)   ਮਹਾਮਾਰੀ ਕੋਰੋਨਾ ਨੇ ਨਾ ਸਿਰਫ ਭਾਰਤ ਦੀ ਸਗੋਂ ਪੂਰੀ ਦੁਨੀਆ ਦੀ ਅਰਥ ਵਿਵਸਥਾ ਦੀ ਸਥਿਤੀ ਖਰਾਬ ਕਰ ਰੱਖੀ ਹੈ| ਅਜਿਹੇ ਵਿੱਚ ਸਾਰੇ ਦੇਸ਼ ਅਰਥ ਵਿਵਸਥਾ ਨੂੰ ਪਟੜੀ ਤੇ ਲਿਆਉਣ ਲਈ ਕਈ ਸਖਤ ਕਦਮ ਚੁੱਕ ਰਹੇ ਹਨ|  ਇਸ ਕੜੀ ਵਿੱਚ ਕੁਵੈਤ ਸਰਕਾਰ ਨੇ ਵੀ ਵੱਡਾ ਫੈਸਲਾ ਲੈਂਦੇ ਹੋਏ ਭਾਰਤੀ ਨਾਗਰਿਕਾਂ ਦੇ ਪ੍ਰਵੇਸ਼ ਵਿੱਤੇ ਰੋਕ ਲਗਾ ਦਿੱਤੀ ਹੈ| ਕੁਵੈਤ ਸਰਕਾਰ ਦੇ ਇਸ ਫੈਸਲੇ ਨਾਲ 8 ਲੱਖ ਲੋਕਾਂ ਦੇ ਰੋਜ਼ਗਾਰ ਤੇ ਸੰਕਟ ਮੰਡਰਾ ਰਿਹਾ ਹੈ|  
ਕੁਵੈਤ ਸਰਕਾਰ ਨੇ ਘੋਸ਼ਣਾ ਕੀਤੀ ਕਿ ਪਿਛਲੇ ਤਕਰੀਬਨ ਸਾਢੇ 3 ਮਹੀਨਿਆਂ ਤੋਂ ਬੰਦ ਪਈ ਅੰਤਰਰਾਸ਼ਟਰੀ ਜਹਾਜ਼ ਸੇਵਾ 1 ਅਗਸਤ ਤੋਂ ਫਿਰ ਤੋਂ ਸ਼ਰੂ ਹੋਣ ਜਾ ਰਹੀ ਹੈ| ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਈਰਾਨ ਅਤੇ ਫਿਲੀਪੀਨਜ਼ ਤੋਂ ਆਉਣ ਵਾਲਿਆਂ ਨੂੰ ਛੱਡ ਕੇ ਹੋਰ ਦੇਸ਼ਾਂ ਵਿਚ ਰਹਿਣ ਵਾਲੇ ਕੁਵੈਤੀ ਨਾਗਰਿਕ ਅਤੇ ਪ੍ਰਵਾਸੀ ਆਵਾਜਾਈ ਕਰ ਸਕਦੇ ਹਨ|
ਜਾਣਕਾਰੀ ਮੁਤਾਬਕ ਇੰਡੀਆ ਕਮਿਊਨਿਟੀ ਸਪੋਰਟ ਗਰੁੱਪ ਦੇ ਪ੍ਰਧਾਨ ਰਾਜਪਾਲ ਤਿਆਗੀ ਨੇ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਜਾਣਗੀਆਂ, ਜੋ ਕੋਰੋਨਾ ਕਾਰਨ ਭਾਰਤ ਵਿਚ ਫਸੇ ਹੋਏ ਹਨ| ਅਜਿਹੇ ਸੈਂਕੜੇ ਪਰਿਵਾਰ ਹਨ, ਜਿਨ੍ਹਾਂ ਦੇ ਕੁੱਝ ਲੋਕ ਕੁਵੈਤ ਵਿਚ ਰਹਿ ਰਹੇ ਹਨ ਹਨ ਤੇ ਕੁੱਝ ਭਾਰਤ ਜਾ ਕੇ ਫੱਸ ਗਏ ਹਨ ਅਤੇ ਹੁਣ ਉਹ ਸਾਰੇ ਵਾਪਸ ਆਉਣਾ ਚਾਹੁੰਦੇ ਹਨ| ਉਨ੍ਹਾਂ ਕਿਹਾ ਕਿ ਛੁੱਟੀਆਂ ਤੇ ਗਏ ਲੋਕ ਵਾਪਸ ਨਾ ਪਹੁੰਚੇ ਤਾਂ ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ| ਕਈ ਲੋਕਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ ਅਤੇ ਅੱਗੇ ਕੁਵੈਤ ਦਾ ਇਹੀ ਰਵੱਈਆ ਰਿਹਾ ਤਾਂ ਇਹ ਰੀਨਿਊ ਨਹੀਂ ਕੀਤਾ ਜਾਏਗਾ| ਕੁਵੈਤ ਸਰਕਾਰ ਆਪਣੇ ਨਵੇਂ ਟੀਚੇ ਮੁਤਾਬਕ ਦੇਸ਼ ਦੀ ਜਨਸੰਖਿਆ ਘੱਟ ਕਰਣਾ ਚਾਹੁੰਦੀ ਹੈ, ਉਸ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਅਪ੍ਰਵਾਸੀਆਂ ਦੀ ਗਿਣਤੀ ਘੱਟ ਕਰਣਾ|  
ਇਸ ਦੇਸ਼ ਦੀ ਕੁੱਲ ਆਬਾਦੀ 43 ਲੱਖ ਹੈ, ਇਨ੍ਹਾਂ ਵਿਚੋਂ 13 ਲੱਖ ਲੋਕ ਕੁਵੈਤ ਦੇ ਹਨ ਅਤੇ 30 ਲੱਖ ਪ੍ਰਵਾਸੀ ਹਨ| ਯਾਨੀ ਕੁਵੈਤ ਵਿਚ ਕੁਵੈਤੀ ਘੱਟ ਗਿਣਤੀ ਬਣ ਗਏ ਹਨ| ਹੁਣ ਜੋ 30 ਲੱਖ ਪ੍ਰਵਾਸੀ ਹਨ, ਉਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਭਾਰਤੀ ਹਨ| ਕੁਵੈਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿਚ ਹੁੰਦੀ ਹੈ| ਹਾਲ ਹੀ ਵਿਚ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨੇ ਪਿਛਲੇ ਮਹੀਨੇ ਕੁੱਲ ਆਬਾਦੀ ਵਿਚ ਵਿਦੇਸ਼ੀਆਂ ਦੀ ਹਿੱਸੇਦਾਰੀ 70 ਫੀਸਦੀ ਤੋਂ ਘਟਾ ਕੇ 30 ਫ਼ੀਸਦੀ ਕਰਣ ਦਾ ਪ੍ਰਸਤਾਵ ਕੀਤਾ ਸੀ|

Leave a Reply

Your email address will not be published. Required fields are marked *