ਕੁੜੀਆਂ ਦੇ ਹੋਸਟਲ ਵਿੱਚ ਵੜਿਆ ਤੇਂਦੁਏ

ਮੁੰਬਈ, 14 ਜੂਨ (ਸ.ਬ.)  ਇੱਥੋਂ ਦੇ ਗੋਰੇਗਾਓਂ ਸਥਿਤ ਪਸ਼ੂ ਡਾਕਟਰੀ ਕਾਲਜ ਵਿੱਚ ਇਕ ਤੇਂਦੁਆ ਗਰਲਜ਼ ਹੋਸਟਲ ਵਿੱਚ ਆ ਗਿਆ ਅਤੇ ਇਕ ਕੁੱਤੇ ਤੇ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ| ਤੇਂਦੁਏ ਦੇ ਡਰ ਕਾਰਨ ਕੁੱਤਾ ਦੌੜਨ ਲੱਗਾ ਪਰ ਉਦੋਂ ਉਸ ਤੇ ਜ਼ੋਰਦਾਰ ਤਰੀਕੇ ਨਾਲ ਹਮਲਾ ਹੋਇਆ ਪਰ ਦੂਜੇ ਕੁੱਤੇ ਦੇ ਭੌਂਕਣ ਤੇ ਤੇਂਦੁਆ ਉਥੋਂ ਦੌੜ ਗਿਆ| ਹੋਸਟਲ ਦੇ ਸੁਰੱਖਿਆ ਕਰਮਚਾਰੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਤੇਂਦੁਆ ਹੋਸਟਲ ਅਤੇ ਕਾਲਜ ਕੈਂਪਸ ਵਿੱਚ ਘੁੰਮਦਾ ਹੋਇਆ ਦਿੱਸਿਆ ਹੈ| ਹਾਲਾਂਕਿ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ|
ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਇਕ ਪਾਸੇ ਵੈਸਟਰਨ ਐਕਸਪ੍ਰੈਸ ਹਾਈਵੇਅ ਹੈ, ਤਾਂ ਦੂਜੇ ਪਾਸੇ ਆਰੇ ਮਿਲਕ ਕਾਲੋਨੀ ਹੈ| ਤੇਂਦੁਆ ਹਮੇਸ਼ਾ ਆਰੇ ਮਿਲਕ ਕਾਲੋਨੀ ਵਿੱਚ ਆਉਂਦੇ ਰਹਿੰਦੇ ਹਨ|
ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਕੈਂਪਸ ਸੰਘਣੇ ਦਰੱਖਤਾਂ ਨਾਲ ਢੱਕਿਆ ਹੋਇਆ ਹੈ, ਇਸ ਲਈ ਤਰ੍ਹਾਂ-ਤਰ੍ਹਾਂ ਦੇ ਪੰਛੀ, ਸੱਪ ਅਤੇ ਇੱਥੋਂ ਤੱਕ ਕਿ ਤੇਂਦੁਏ ਵੀ ਆਪਣਾ ਬਸੇਰਾ ਬਣਾ ਲੈਂਦੇ ਹਨ| ਘਟਨਾ ਦੀ ਜਾਣਕਾਰੀ ਜੰਗਲਾਤ ਵਿਭਾਗ ਨੂੰ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਲਈ ਸਪੈਸ਼ਲ ਕਲਾਸ ਲਾਈ ਹੈ ਕਿ ਜਾਨਵਰਾਂ ਦੇ ਹਮਲੇ ਤੋਂ ਕਿਵੇਂ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹਨ|

Leave a Reply

Your email address will not be published. Required fields are marked *