ਕੁੜੀ ਨੇ ਨਕਲ ਕਰਨ ਦਾ ਲੱਭਿਆ ਅਨੋਖਾ ਤਰੀਕਾ

ਲੰਡਨ, 22 ਜੂਨ (ਸ.ਬ.)  ਚੰਗੇ ਨੰਬਰ ਲੈਣ ਲਈ ਹਰ ਵਿਦਿਆਰਥੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਕੁੱਝ ਵਿਦਿਆਰਥੀ ਬਿਨਾਂ ਮਿਹਨਤ ਕੀਤੇ ਹੀ ਚੰਗੇ ਨੰਬਰਾਂ ਦੀ ਆਸ ਵਿੱਚ ਨਕਲਾਂ ਮਾਰਦੇ ਹਨ, ਜੋ ਕਿ ਗਲਤ ਗੱਲ ਹੈ| ਸਕੂਲ ਤੇ ਕਾਲਜਾਂ ਵਿੱਚ ਇਸੇ ਕਾਰਨ ਇੰਨੀ ਸਖਤਾਈ ਕੀਤੀ ਜਾਂਦੀ ਹੈ ਪਰ ਫਿਰ ਵੀ ਵਿਦਿਆਰਥੀ ਪੜ੍ਹਾਈ ਦੀ ਬਜਾਏ ਨਕਲ ਕਰਨ ਲਈ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ| ਅਜਿਹਾ ਹੀ ਇਕ ਮਾਮਲਾ ਲੰਡਨ ਵਿੱਚ ਦੇਖਣ ਨੂੰ ਮਿਲਿਆ ਹੈ|
ਇੱਥੇ ਐਂਡਰੀਊ ਨਾਂ ਦੀ ਕੁੜੀ ਨੇ ਫਿਜ਼ੀਕਸ ਦੇ ਪੇਪਰ ਵਿੱਚ ਆਪਣੇ ਲੰਬੇ ਨਹੁੰਆਂ ਵਿੱਚ ਛੁਪਾ ਕੇ ਪਰਚੀ ਕੱਢੀ ਤੇ ਫਿਰ ਨਕਲ ਮਾਰੀ| ਇਸ ਪੇਪਰ ਮਗਰੋਂ ਉਸ ਨੇ ਆਪਣੇ ਇਸ ਆਈਡੀਏ ਦੀ ਤਸਵੀਰ ਸੋਸ਼ਲ ਮੀਡੀਆ ਤੇ  ਸ਼ੇਅਰ ਕੀਤੀ| ਇਸ ਤਸਵੀਰ ਨੂੰ ਦੇਖ ਕੇ ਹਾਲਾਂਕਿ ਵਿਦਿਆਰਥੀ ਵੀ ਇਸ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਨ ਲਈ ਕਹਿ ਰਹੇ ਹਨ ਪਰ ਇਸ ਖਬਰ ਨਾਲ ਅਧਿਆਪਕ ਵੀ ਚੌਕੰਨੇ ਹੋ ਜਾਣਗੇ ਤਾਂ ਕਿ ਅੱਗੇ ਤੋਂ ਉਹ ਵਿਦਿਆਰਥੀਆਂ ਦੇ ਨਹੁੰ ਵੀ ਚੈਕ ਕਰਨ|

Leave a Reply

Your email address will not be published. Required fields are marked *