ਕੁੜੀ ਭਜਾ ਕੇ ਲਿਆਉਣ ਉਪਰੰਤ ਉਸਤੇ ਜੁਲਮ ਢਾਹੁਣ ਦੇ ਦੋਸ਼ ਹੇਠ ਨੌਜਵਾਨ ਤੇ ਮਾਮਲਾ ਦਰਜ

ਬਲੌਂਗੀ, 8 ਅਗਸਤ (ਪਵਨ ਰਾਵਤ) ਬਲੌਂਗੀ ਪੁਲੀਸ ਵਲੋਂ ਚਰਨਪ੍ਰੀਤ ਸਿੰਘ ਉਰਫ ਮੋਨੂੰ ਵਾਸੀ ਖੂਨੀਮਾਜਰਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 376 ਅਤੇ 342 ਅਧਿਨ ਮਾਮਲਾ ਦਰਜ ਕੀਤਾ ਗਿਆ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਚਰਨਪ੍ਰੀਤ ਸਿੰਘ ਦਾ ਖੂਨੀਮਾਜਰਾ ਦੀ ਹੀ ਇੱਕ ਨੌਜਵਾਨ ਲੜਕੀ ਨਾਲ ਪ੍ਰੇਮ ਸੰਬਧ ਸੀ ਅਤੇ ਉਹ ਕੁਝ ਸਮਾਂ ਪਹਿਲਾ ਉਸਨੂੰ ਆਪਣੇ ਨਾਲ ਭਜਾ ਕੇ ਬਲੌਂਗੀ ਲੈ ਆਇਆ ਸੀ ਜਿੱਥੇ ਇਹ ਦੋਵੇਂ ਕਮਰਾ ਲੈ ਕੇ ਪਤੀ-ਪਤਨੀ ਵਾਂਗ ਰਹਿਣ ਲੱਗ ਪਏ ਸਨ| ਇਸ ਦੌਰਾਨ ਚਰਨਪ੍ਰੀਤ ਸਿੰਘ ਨੇ ਉਸ ਨੌਜਵਾਨ ਲੜਕੀ ਨੂੰ ਉੱਥੇ ਹੀ ਬੰਦੀ ਬਣਾ ਕੇ ਰੱਖ ਲਿਆ ਅਤੇ ਉਹ ਉਸ ਨਾਲ ਕੁੱਟਮਾਰ ਵੀ ਕਰਦਾ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 5 ਅਗਸਤ ਨੂੰ ਅਚਾਨਕ ਮੌਕਾ ਮਿਲਣ ਤੇ ਉਸ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਉੱਥੇ ਪਹੁੰਚ ਕੇ ਲੜਕੀ ਨੂੰ ਛੁਡਵਾਇਆ| ਇਸਤੋਂ ਬਾਅਦ ਉਕਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਬਲੌਂਗੀ ਪੁਲੀਸ ਵਲੋਂ ਚਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ|
ਮਾਮਲੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਕੇਵਲ ਸਿੰਘ ਨੇ ਦੱਸਿਆ ਕਿ ਲੜਕੀ ਵਲੋਂ ਕੁੱਟਮਾਰ ਦੇ ਲਗਾਏ ਦੋਸ਼ਾਂ ਤਹਿਤ ਚਰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਣਯੋਗ ਅਦਾਲਤ ਵਲੋਂ ਉਸਨੂੰ 3 ਦਿਨਾਂ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ| ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *