ਕੁੰਭੜਾ ਤੋਂ ਬਲੌਂਗੀ ਜਾਂਦੀ ਸੜਕ ਦੀ ਰੇਲਿੰਗ ਗਾਇਬ

ਐਸ. ਏ. ਐਸ. ਨਗਰ, 8 ਜੁਲਾਈ (ਸ.ਬ.) ਕੁੰਭੜਾ ਤੋਂ ਬਲੌਂਗੀ ਜਾਂਦੀ ਸੜਕ ਉਪਰ ਵਿਚਕਾਰ ਬਣੇ ਫੁਟਪਾਥਾਂ ਉਪਰ ਲੱਗੀ ਹੋਈ ਲੋਹੇ ਦੀ ਰੇਲਿੰਗ ਟੁੱਟ ਫੁੱਟ ਚੁੱਕੀ ਹੈ ਅਤੇ ਇਸ ਰੇਲਿੰਗ ਦਾ ਵੱਡਾ ਹਿੱਸਾ ਗਾਇਬ ਹੋ ਚੁੱਕਿਆ ਹੈ, ਜਿਸ ਕਾਰਨ ਇਥੇ ਹਾਦਸੇ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ  ਨਸ਼ੇੜੀ ਕਿਸਮ ਦੇ ਲੋਕ ਲੋਹੇ ਦੀ  ਰੇਲਿੰਗ ਨੂੰ ਤੋੜ ਕੇ ਲੈ ਜਾਂਦੇ ਹਨ ਅਤੇ ਉਸਨੂੰ ਵੇਚ ਕੇ ਨਸ਼ਾ ਖਰੀਦਦੇ ਹਨ| ਫੁਟਪਾਥ ਤੇ ਰੇਲਿੰਗ  ਨਾ ਹੋਣ ਕਾਰਨ ਵੱਡੀ ਗਿਣਤੀ ਲੋਕ ਅਤੇ ਆਵਾਰਾ ਪਸ਼ੂ ਫੁਟਪਾਥ ਪਾਰ ਕਰਕੇ ਇਧਰ ਉਧਰ ਜਾਂਦੇ ਰਹਿੰਦੇ ਹਨ | ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ|

Leave a Reply

Your email address will not be published. Required fields are marked *