ਕੁੰਭੜਾ ਦੇ ਟ੍ਰੇਨਿੰਗ ਸੈਂਟਰ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ

ਐਸ ਏ ਐਸ ਨਗਰ, 7 ਅਕਤੂਬਰ (ਸ.ਬ.) ਮੁਹਾਲੀ ਜਨ ਸਿਕਸ਼ਨ ਸ਼ੰਸਥਾਨ ਵੱਲੋਂ ਪਿੰਡ ਕੁੰਭੜਾਂ੍ਹ ਦੇ ਟਰੇਨਿੰਗ ਸੈਂਟਰ ਵਿਖੇ ਸਰਟੀਫਿਕੇਟ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਕੌਸਲਰ ਰਵਿੰਦਰ ਸਿੰਘ ਬਿੰਦਰਾ ਮੁੱਖ ਮਹਿਮਾਨ  ਸਨ ਅਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ|
ਇਸ ਮੌਕੇ ਸੰਸ਼ਥਾਨ ਦੀ ਸਹਾਇਕ ਪ੍ਰੋਗਰਾਮ ਆਫੀਸ਼ਰ ਸ੍ਰੀਮਤੀ ਨਵਜੋਤ ਕੌਰ ਨੇ ਸੰਸਥਾਨ ਅਤੇ ਭਾਰਤ ਸਰਕਾਰ ਵੱਲੋਂ ਸਮਾਜਿਕ ਆਰਥਿਕ ਰੂਪ ਤੋਂ ਕਮਜੋਰ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆ ਯੋਜਨਾਵਾਂ ਅਤੇ ਕਰਵਾਏ ਜਾਦੇ ਕੋਰਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ| ਟ੍ਰੇਨਿੰਗ ਸੈਂਟਰ ਦੀ ਪ੍ਰਸ਼ਾਸਕ ਰਜਨੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਸਮਾਰੋਹ ਵਿੱਚ ਸਪੋਰਟਸ ਕਲੱਬ ਦੇ ਮੈਂਬਰ ਰਣਧੀਰ ਸਿੰਘ ਜਨ ਸਿਕਸ਼ਣ ਸੰਸਥਾਨ ਦੇ ਸਟਾਫ ਮੈਂਬਰ ਸ੍ਰੀਮਤੀ ਗੀਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਸਿਖਿਆਰਥੀ ਵੀ ਸਾਮਿਲ                ਹੋਏ|

Leave a Reply

Your email address will not be published. Required fields are marked *