ਕੁੰਭੜਾ ਦੇ ਪਸ਼ੂ ਪਾਲਕਾਂ ਤੇ ਵੀ ਹੋਵੇ ਕਾਰਵਾਈ : ਬੌਬੀ ਕੰਬੋਜ

ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਮੰਗ ਕੀਤੀ ਹੈ ਕਿ ਪਿੰਡ ਮਟੌਰ ਦੇ ਪਸ਼ੂ ਪਾਲਕਾਂ ਦੀ ਤਰਜ ਤੇ ਪਿੰਡ ਕੁੰਭੜਾ ਦੇ ਪਸ਼ੂ ਪਾਲਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ| ਇੱਥੇ ਜਾਰੀ  ਬਿਆਨ ਵਿੱਚ ਉਹਨਾਂ ਕਿਹਾ ਕਿ ਪਿੰਡ ਮਟੌਰ ਦੇ ਪਸ਼ੂ ਪਾਲਕਾਂ ਵਲੋਂ ਆਪਣੇ ਪਸ਼ੂਆਂ ਨੂੰ ਮੁਹਾਲੀ ਵਿੱਚ ਛੱਡੇ ਜਾਣ ਕਾਰਨ ਰੋਹ ਵਿੱਚ ਆਏ ਪਿੰਡ ਮਟੌਰ ਅਤੇ ਸੈਕਟਰ ਨਿਵਾਸੀਆਂ ਨੂੰ ਸ਼ਾਂਤ ਕਰਨ ਲਈ ਸਿਹਤ ਮੰਤਰੀ ਵਲੋਂ ਮੌਕੇ ਤੇ ਪਹੁੰਚ ਕੇ ਪੁਲੀਸ ਅਤੇ ਕਮਿਸ਼ਨਰ ਨੂੰ ਕਾਰਵਾਈ ਲਈ ਕਿਹਾ ਗਿਆ ਹੈ ਅਤੇ ਪਸ਼ੂ ਮਾਲਕਾਂ ਤੇ ਮਾਮਲਾ ਵੀ ਦਰਜ  ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਬਹੁਤ ਹੈਰਾਨੀ ਹੋਈ ਹੈ ਕਿ ਸਿਹਤ ਮੰਤਰੀ ਨੇ ਇਸ ਦੌਰਾਨ ਕਿਹਾ ਕਿ ਪਿੰਡ ਕੁੰਭੜਾ ਵਿੱਚ ਕੋਈ ਵੱਡੀ ਸੱਮਸਿਆ ਨਹੀਂ ਹੈ| ਉਹਨਾਂ ਕਿਹਾ ਕਿ ਕੁੰਭੜਾ ਪਿੰਡ ਦੇ 12 ਵਿਅਕਤੀਆਂ ਦੇ ਤਕਰੀਬਨ 200 ਤੋਂ ਵੀ ਵੱਧ ਪਾਲਤੂ ਪਸ਼ੂ ਰੱਖੇ ਹੋਏ ਹਨ| ਜੋ ਇਹਨਾਂ ਵਲੋਂ ਦੁੱਧ ਚੋਣ ਤੋਂ ਬਾਅਦ ਸੈਕਟਰ 68 ਦੇ ਖਾਲੀ ਪਲਾਟਾਂ ਵਿੱਚ ਛਡੇ ਜਾਂਦੇ ਹਨ ਜਿਹੜੇ ਲੋਕਾਂ ਦੇ ਘਰਾਂ ਅੱਗੇ ਗੰਦਗੀ ਪਾਉਂਦੇ ਹਨ|
ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਸੈਕਟਰ 68 ਦੇ ਖਾਲੀ ਪਲਾਟਾਂ ਵਿੱਚ ਗੋਬਰ ਦੇ ਢੇਰ ਲਗਾਏ ਹੋਏ ਹਨ ਅਤੇ ਉੱਥੇ ਹੀ ਕੁੰਭੜਾ ਵਿੱਚ ਰਹਿੰਦੇ ਪੀ.ਜੀ. ਵਾਲੇ ਕੂੜਾ ਵੀ ਸੁੱਟਦੇ ਹਨ| ਜੇਕਰ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਅੱਗੋ ਲੜਣ ਨੂੰ ਪੈਂਦੇ ਹਨ ਅਤੇ ਬਦਮਾਸ਼ੀ ਦਿਖਾਉਂਦੇ ਹਨ| ਉਹਨਾਂ ਇਲਜਾਮ ਲਗਾਇਆ ਕਿ ਕੁੰਭੜਾ ਦੇ ਪਸ਼ੂ ਮਾਲਕਾਂ ਨੂੰ ਸਿਆਸੀ ਸ਼ਹਿ ਮਿਲੀ ਹੋਈ ਹੈ ਜਿ ਕਾਰਨ ਇਹਨਾਂ ਦੇ ਖਿਲਾਫ  ਅੱਜ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ| 
ਉਹਨਾਂ ਕਿਹਾ ਕਿ ਜੇਕਰ ਸਿਹਤ ਮੰਤਰੀ ਗੰਭੀਰ ਹਨ ਤਾਂ ਕੁੰਭੜਾ ਦੇ ਪਸ਼ੂ ਜਬਤ ਕਰਕੇ ਗਊਸ਼ਾਲਾ ਵਿੱਚ ਭੇਜਣ ਅਤੇ ਇਹਨਾਂ ਪਸ਼ੂ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ|

Leave a Reply

Your email address will not be published. Required fields are marked *