ਕੁੰਭੜਾ ਦੇ ਵਸਨੀਕਾਂ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਤੋਂ ਆਵਾਰਾ ਡੰਗਰ ਫੜਨ ਲਈ ਕੇਸਰ ਸਿੰਘ ਦੀ ਡਿਊਟੀ ਮੁੜ ਲਗਾਉਣ ਦੀ ਮੰਗ

ਐਸ ਏ ਐਸ ਨਗਰ, 1 ਅਗਸਤ (ਸ.ਬ.) ਨਗਰ ਨਿਗਮ ਮੁਹਾਲੀ ਦੇ ਤਿੰਨ ਕੌਂਸਲਰਾਂ, ਪਿੰਡ ਕੁੰਭੜਾ ਦੇ ਦੋ ਨੰਬਰਦਾਰਾਂ ਅਤੇ ਪਿੰਡ ਕੁੰਭੜਾ ਦੇ ਵੱਡੀ ਗਿਣਤੀ ਵਸਨੀਕਾਂ ਨੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨਗਰ ਨਿਗਮ ਦੇ ਮੁਲਾਜਮ ਕੇਸਰ ਸਿੰਘ ਦੀ ਡਿਊਟੀ ਮੁੜ ਆਵਾਰਾ ਡੰਗਰ ਫੜਨ ਉਪਰ ਲਗਾਈ ਜਾਵੇ|
ਇਸ ਪੱਤਰ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪਿੰਡ ਕੁੰਭੜਾ ਦੇ ਹੀ ਕੁਝ ਵਿਅਕਤੀਆਂ ਵਲੋਂ ਆਪਣੇ ਡੰਗਰ ਪਿੰਡ ਦੀਆਂ ਗਲੀਆਂ ਅਤੇ ਸੈਕਟਰ 68 ਵਿੱਚ ਖੁਲ੍ਹੇ ਛੱਡ ਦਿੱਤੇ ਜਾਂਦੇ ਹਨ, ਜਿਸ ਕਾਰਨ ਇਹ ਪਾਲਤੂ ਡੰਗਰ ਸਾਰਾ ਦਿਨ ਇਸ ਇਲਾਕੇ ਵਿੱਚ ਗੰਦਗੀ ਫੈਲਾਉਂਦੇ ਰਹਿੰਦੇ ਹਨ| ਹਰ ਪਾਸੇ ਇਹਨਾਂ ਡੰਗਰਾਂ ਕਾਰਨ ਗੋਹਾ ਹੀ ਗੋਹਾ ਹੋਇਆ ਪਿਆ ਹੈ| ਇਸ ਗੋਹੇ ਕਾਰਨ ਅਕਸਰ ਹੀ ਸੀਵਰੇਜ ਵੀ ਜਾਮ ਹੋ ਜਾਂਦਾ ਹੈ|
ਉਹਨਾਂ ਲਿਖਿਆ ਹੈ ਕਿ ਜਦੋਂ ਨਗਰ ਨਿਗਮ ਵਲੋਂ ਆਵਾਰਾ ਡੰਗਰ ਫੜਨ ਲਈ ਕੇਸਰ ਸਿੰਘ ਦੀ ਡਿਊਟੀ ਲਗਾਈ ਹੋਈ ਸੀ ਤਾਂ ਡੰਗਰਾਂ ਨੂੰ ਗਲੀਆਂ ਵਿੱਚ ਖੁਲੇ ਛੱਡਣ ਵਾਲੇ ਲੋਕ ਆਪਣੇ ਡੰਗਰ ਆਪਣੀਆਂ ਜਮੀਨਾਂ ਵਿੱਚ ਲੈ ਗਏ ਸਨ| ਪਰ ਕੇਸਰ ਸਿੰਘ ਦੀ ਡਿਊਟੀ ਬਦਲਣ ਕਾਰਨ ਇਹ ਲੋਕ ਹੁਣ ਮੁੜ ਆਪਣੇ ਪਾਲਤੂ ਡੰਗਰ ਗਲੀਆਂ ਵਿੱਚ ਹੀ ਖੁਲਾ ਛੱਡ ਦਿੰਦੇ ਹਨ, ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹਨ|
ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਨਗਰ ਨਿਗਮ ਵਲੋਂ ਆਵਾਰਾ ਡੰਗਰ ਫੜਨ ਲਈ ਕੇਸਰ ਸਿੰਘ ਦੀ ਡਿਊਟੀ ਮੁੜ ਲਗਾਈ ਜਾਵੇ|
ਇਸ ਪੱਤਰ ਉੱਪਰ ਕੌਂਸਲਰ ਸ਼ਿੰਦਰਪਾਲ ਸਿੰਘ, ਕੌਂਸਲਰ ਰਵਿੰਦਰ ਸਿੰਘ, ਕੌਂਸਲਰ ਰਮਨਪ੍ਰੀਤ ਕੌਰ, ਨੰਬਰਦਾਰ ਕੁੰਭੜਾ ਜਸਵੀਰ ਸਿੰਘ, ਨੰਬਰਦਾਰ ਦਿਲਬਾਗ ਸਿੰਘ, ਪਿੰਡ ਕੁੰਭੜਾ ਦੇ ਵਸਨੀਕ ਸਾਧੂ ਸਿੰਘ, ਮੰਗਲ ਸਿੰਘ, ਜਗਜੀਤ ਸਿੰਘ, ਗੁਰਜੀਤ ਸਿੰਘ, ਜਗਦੀਸ ਸਿੰਘ ਪੰਚ, ਕੁਲਵੰਤ ਸਿੰਘ, ਰਾਮ ਪ੍ਰਕਾਸ਼, ਗੁਰਦੀਪ ਸਿੰਘ, ਗੁਰਬਚਨ ਸਿੰਘ, ਗੁਰਨਾਮ ਸਿੰਘ ਅਤੇ ਹੋਰਨਾਂ ਦੇ ਦਸਤਖਤ ਹਨ|

Leave a Reply

Your email address will not be published. Required fields are marked *