ਕੁੰਭੜਾ ਪਿੰਡ ਦੀ ਫਿਰਨੀ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 30 ਜੂਨ (ਸ.ਬ.) ਸਥਾਨਕ ਸੈਕਟਰ-68 ਵਿੱਚ ਪੈਂਦੇ ਪਿੰਡ ਕੁੰਭੜਾ ਦੀ ਫਿਰਨੀ ਵਾਲੀ ਸੜਕ ਦਾ ਬਹੁਤ ਬੁਰਾ ਹਾਲ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕਾਂ ਨੇ ਦਸਿਆ ਕਿ ਇਹ ਸੜਕ ਥਾਂ-ਥਾਂ ਤੋਂ ਟੁੱਟੀ ਪਈ ਹੈ| ਇਸ ਸੜਕ ਉਪਰ ਹਰ ਸਮੇਂ ਹੀ ਪਾਣੀ ਖੜਾ ਰਹਿੰਦਾ ਹੈ| ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ| ਕਈ ਥਾਵਾਂ ਉਪਰ ਕਈ ਕਈ ਫੁੱਟ ਚੌੜੇ ਟੋਏ ਪਏ ਹੋਏ ਹਨ| ਹਰ ਸਮੇਂ ਹੀ ਸੜਕ ਉੱਪਰ ਚਿਕੜ ਫੈਲਿਆ ਰਹਿੰਦਾ ਹੈ| ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ|
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਤਿੰਨ ਮਿਉਂਸਪਲ ਕੌਂਸਲਰ ਹਨ ਪਰ ਉਹਨਾਂ ਵਲੋਂ ਵੀ ਇਸ ਸੜਕ ਦੀ ਸਾਰ ਨਹੀਂ ਲਈ ਜਾ ਰਹੀ| ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਤਾਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਿਹਨਾਂ ਪਿੰਡਾਂ ਦੀ ਜਮੀਨ ਤੇ ਇਹ ਸ਼ਹਿਰ ਵਸਿਆ ਹੈ, ਉਹਨਾਂ ਪਿੰਡਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ|
ਗ੍ਰੇਸ਼ੀਅਨ ਹਸਪਤਾਲ ਨੇੜੇ ਅਤੇ ਪੂਨੀਆ ਪ੍ਰਾਪਰਟੀ ਨੇੜੇ ਇਸ ਸੜਕ ਦਾ ਬਹੁਤ ਬੁਰਾ ਹਾਲ ਹੈ ਅਤੇ ਉਥੇ ਕਈ ਫੁੱਟ ਚੌੜੇ ਖੱਡੇ ਪਏ ਹੋਏ ਹਨ|
ਉਹਨਾਂ ਮੰਗ ਕੀਤੀ ਕਿ ਪਿੰਡ ਕੁੰਭੜਾ ਦੀ ਫਿਰ ਨੀ ਦੀ ਹਾਲਤ ਸੁਧਾਰੀ ਜਾਵੇ|

Leave a Reply

Your email address will not be published. Required fields are marked *