ਕੁੰਭੜਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੀ ਮੰਗ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਪਿੰਡ ਕੁੰਭੜਾ ਦੇ ਵਸਨੀਕਾਂ ਨੇ ਡੀ ਸੀ ਮੁਹਾਲੀ ਅਤੇ ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਕੁੰਭੜਾ ਵਿੱਚ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ|
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪਿੰਡ ਵਾਸੀ ਗੁਰਮੁੱਖ ਸਿੰਘ, ਚਰਨਜੀਤ ਸਿੰਘ, ਗੁਰਚਰਨ ਸਿੰਘ, ਬਲਵਿੰਦਰ ਸਿੰਘ ਤੇ ਹੋਰਨਾਂ ਨੇ ਦਸਿਆ ਕਿ ਪਿੰਡ ਕੁੰਭੜਾ ਸਾਲ 2015 ਵਿੱਚ ਨਗਰ ਨਿਗਮ ਮੁਹਾਲੀ ਦੇ ਅਧੀਨ ਆ ਗਿਆ ਸੀ, ਪਰ ਨਗਰ ਨਿਗਮ ਵਲੋਂ ਵਾਰਡਾਂ ਨੂੰ ਜਿਹੜੀਆਂ ਸ਼ਹਿਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਹਨਾਂ ਸਹੂਲਤਾਂ ਤੋਂ ਪਿੰਡ ਵਾਸੀ ਵਾਂਝੇ ਹਨ| ਉਹਨਾਂ ਕਿਹਾ ਕਿ ਪਿੰਡ ਵਿੱਚ ਸਾਫ ਸੁਥਰੀਆਂ ਸੜਕਾਂ ਦੀ ਘਾਟ ਹ ੈ, ਪਾਣੀ ਦੀ ਸਹੀ ਸਪਲਾਈ ਨਹੀਂ ਹੋ ਰਹੀ, ਬੱਚਿਆਂ ਲਈ ਚੰਗੇ ਸਕੂਲ ਨਹੀਂ, ਚੰਗੀ ਡਿਸਪਂੈਸਰੀ ਨਹੀਂ, ਸੀਵਰੇਜ ਸਿਸਟਮ ਓਵਰਫਲੋ ਰਹਿੰਦਾ ਹੈ|
ਉਹਨਾਂ ਕਿਹਾ ਕਿ ਪਿੰਡ ਵਿੱਚ ਸਤ ਫੁੱਟ ਬਾਉਂਡਰੀ ਬਣਾ ਕੇ ਹਵਾ ਰੋਕ ਦਿਤੀ ਗਈ ਹੈ| ਉਨਾਂ ਮੰਗ ਕੀਤੀ ਕਿ ਪਿੰਡ ਨੂੰ ਬੁਨਿਅਦੀ ਸਹੂਲਤਾਂ ਦਿਤੀਆਂ ਜਾਂਣ, ਕੋਠੀਆਂ ਕੋਲੋਂ ਪਿੰਡ ਨੂੰ ਜਾਂਦੇ ਰਾਹ ਨੂੰ ਖੋਲਿਆ ਜਾਵੇ| ਇਸ ਮੌਕੇ ਜਸਵੀਰ ਸਿੰਘ, ਗੁਰਦੀਪ ਸਿੰਘ, ਅਮਰਿੰਦਰ ਸਿੰਘ, ਤੇਜਿੰਦਰ ਸਿੰਘ, ਹਰੀਸ਼ ਕੁਮਾਰ, ਨਿਰਮਲ ਸਿੰਘ, ਗੁਰਕੀਰਤ ਸਿੰਘ, ਲਾਡੀ ਕੁਮਾਰ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *