ਕੁੰਭੜਾ ਵਿਖੇ ਖੂਨਦਾਨ ਕੈਂਪ ਲਗਾਇਆ

ਐਸ. ਏ. ਐਸ. ਨਗਰ, 4 ਅਪ੍ਰੈਲ (ਸ.ਬ.) ਫਤਿਹ ਯੂਥ ਵੈਲਫੇਅਰ ਕਲੱਬ ਕੁੰਭੜਾ ਵਲੋਂ ਤੀਜਾ ਖੂਨਦਾਨ ਕੈਂਪ     ਡੇਰਾ ਬਾਬਾ ਨੀਮ ਨਾਥ ਵਿਖੇ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 60 ਵਿਅਕਤੀਆਂ ਨੇ ਖੂਨਦਾਨ ਕੀਤਾ| ਇਸ ਮੌਕੇ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਡਾਕਟਰਾਂ ਦੀ ਟੀਮ ਨੇ ਖੂਨ ਇਕੱਤਰ ਕੀਤਾ| ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਮਹਾਨ ਦਾਨ ਹੈ, ਸਾਡੇ ਵਲੋਂ  ਦਾਨ ਕੀਤੀ ਗਈ ਹਰ ਇਕ ਖੂਨ ਦੀ ਬੂੰਦ ਕਿਸੇ ਦੀ ਜਿੰਦਗੀ ਬਚਾਅ ਸਕਦੀ ਹੈ| ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ| ਇਸ ਮੌਕੇ ਬਲਜੀਤ ਸਿੰਘ ਕੁੰਭੜਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਰਵਿੰਦਰ ਬੈਦਵਾਨ ਐਮ ਸੀ, ਬਲਵਿੰਦਰ ਸਿੰਘ ਜੈਲਦਾਲ ਵਿਸ਼ੇਸ਼ ਮਹਿਮਾਨ ਸਨ| ਇਸ ਮੌਕੇ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਲਾਭ ਸਿੰਘ, ਸਾਧੂ ਸਿੰਘ, ਜਸਬੀਰ ਸਿੰਘ, ਅਜੈਬ ਸਿੰਘ, ਗੁਰਮੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *