ਕੁੰਭੜਾ ਵਿਚ ਲੱਗੇ ਵੱਡੀ ਗਿਣਤੀ ਮੋਬਾਇਲ ਟਾਵਰਾਂ ਨੂੰ ਹਟਾਉਣ ਲਈ ਡੀ ਸੀ ਨੂੰ ਮੰਗ ਪੱਤਰ ਦਿਤਾ

ਐਸ ਏ ਐਸ ਨਗਰ, 5 ਜੁਲਾਈ (ਸ.ਬ.) ਫਤਿਹ ਯੂਥ ਅਤੇ ਵੈਲਫੇਅਰ ਕਲੱਬ ਕੁੰਭੜਾ ਦੇ ਆਗੂਆਂ ਨੇ ਪੰਚਾਇਤ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰ. ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਡੀ ਸੀ ਮੁਹਾਲੀ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਿੰਡ ਕੁੰਭੜਾ ਵਿਚ ਲੱਗੇ ਮੋਬਾਇਲ ਟਾਵਰ ਹਟਾਏ ਜਾਣ|
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪਿੰਡ ਕੁੰਭੜਾ (ਸੈਕਟਰ 68) ਵਿਚ ਕਈ ਮੋਬਾਇਲ ਟਾਵਰ ਲੱਗੇ ਹੋਏ ਹਨ, ਜਿਹਨਾਂ ਵਿਚੋਂ ਖਤਰਨਾਕ ਕਿਰਨਾ ਨਿਕਲਦੀਆਂ ਹਨ, ਜਿਸ ਕਾਰਨ ਇਸ ਇਲਾਕੇ ਦੇ ਕਈ ਲੋਕ ਬਿਮਾਰ ਪੈ ਚੁਕੇ ਹਨ| ਇਸ ਤੋਂ ਇਲਾਵਾ ਇਹਨਾਂ ਟਾਵਰਾਂ ਉਪਰ ਚਲਦੀਆਂ ਮਸ਼ੀਨਾਂ ਦੀ ਆਵਾਜ ਵੀ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਹੈ| ਉਹਨਾਂ ਕਿਹਾ ਕਿ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤਾਂ ਇਹਨਾਂ ਟਾਵਰਾਂ ਉਪਰ ਚਲਦੇ ਜਨਰੇਟਰ ਬਹੁਤ ਸ਼ੋਰ ਪੈਦਾ ਕਰਦੇ ਹਨ, ਜਿਸ ਕਾਰਨ ਇਸ ਪਿੰਡ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ| ਉਹਨਾਂ ਕਿਹਾ ਕਿ ਇਹਨਾ ਟਾਵਰਾਂ ਕਾਰਨ ਇਸ ਪਿੰਡ ਦੇ ਕਈ ਵਸਨੀਕ ਇਹ ਪਿੰਡ ਹੀ ਛੱਡ ਕੇ ਜਾ ਚੁਕੇ ਹਨ ਅਤੇ ਕਈ ਹੋਰ ਵਸਨੀਕ ਪਿੰਡ ਛੱਡਣ ਬਾਰੇ ਸੋਚ ਰਹ ਰਹੇ ਹਨ| ਉਹਨਾਂ ਮੰਗ ਕੀਤੀ ਕਿ ਕੁੰਭੜਾ ਪਿੰਡ ਵਿਚ ਲੱਗੇ ਮੋਬਾਇਲ ਟਾਵਰ ਤੁਰੰਤ ਹਟਾਏ ਜਾਣ|
ਇਸ ਮੌਕੇ ਸ ਕੁੰਭੜਾ ਨੇ ਦੋਸ਼ ਲਗਾਇਆ ਕਿ ਸਰਕਾਰੀ ਅਧਿਕਾਰੀ ਆਮ ਆਦਮੀ ਦੀ ਸੁਣਵਾਈ ਨਹੀਂ ਕਰਦੇ| ਉਹਨਾਂ ਕਿਹਾ ਅੱਜ ਜਦੋਂ ਉਹ ਆਪਣੇ ਸਾਥੀਆਂ ਨਾਲ ਡੀ ਸੀ ਮੁਹਾਲੀ ਨੂੰ ਮੰਗ ਪੱਤਰ ਦੇਣ ਆਏ ਤਾਂ ਪਹਿਲਾਂ ਉਹਨਾਂ ਨੂੰ ਦੋ ਘੰਟੇ ਬਿਠਾਈ ਰਖਿਆ ਗਿਆ ਕਿ ਡੀ ਸੀ ਸਾਹਿਬ  ਕਿਸੇ ਮੀਟਿੰਗ ਵਿਚ ਹਨ| ਦੋ ਘੰਟੇ ਬਾਅਦ ਉਹਨਾਂ ਨੂੰ ਫਿਰ ਦੋ ਹੋਰ ਘੰਟੇ ਇੰਤਜਾਰ ਕਰਨ ਲਈ ਕਿਹਾ ਗਿਆ ਜਿਸ ਤੇ ਪਿੰਡ ਵਾਸੀ ਭੜਕ ਗਏ ਅਤੇਉਹਨਾਂ ਨੇ ਡੀ ਸੀ ਦਫਤਰ ਦੇ ਸਾਮ੍ਹਣੇ ਧਰਨਾ ਲਾਉਣ ਦੀ ਤਿਆਰੀ ਕਰ ਲਈ| ਇਸ ਤੋਂ ਬਾਅਦ ਡੀ ਸੀ ਮੁਹਾਲੀ ਨੇ ਆਪਣੇ ਦਫਤਰ ਵਿਚੋਂ ਬਾਹਰ ਆ ਕੇ ਉਹਨਾਂ ਤੋਂ ਮੰਗ ਪੱਤਰ ਲਿਆ|
ਇਸ ਮੌਕੇ ਤਰਲੋਚਨ ਸਿੰਘ, ਗੁਰਨਾਮ ਸਿੰਘ, ਗਗਨਦੀਪ ਸਿੰਘ, ਰਣਵੀਰ ਸਿੰਘ, ਨਿਰਮਲ  ਕੌਰ, ਅਮਰਜੀਤ ਕੌਰ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਨਾਜਰ ਸਿੰਘ, ਵਿਜੈ ਕੁਮਾਰ, ਗੁਰਜੀਤ ਕੌਰ, ਜਸਪ੍ਰੀਤ ਕੌਰ, ਕਾਕਾ ਸਿੰਘ, ਗੁਰਬਚਨ ਸਿੰਘ, ਨਿਮਰਤ ਕੌਰ, ਸ਼ਰਨਜੀਤ ਕੌਰ, ਹਰਪ੍ਰੀਤ ਸਿੰਘ, ਜਗਦੀਪ ਸਿੰਘ, ਰਮਨਦੀਪ ਕੌਰ, ਕੇਸਰ ਸਿੰਘ, ਗੁਰਸ਼ਰਨ ਸਿੰਘ, ਰਵਿੰਦਰ ਸਿੰਘ, ਕਰਮ ਸਿੰਘ,ਤਲਵਿੰਦਰ ਸਿੰਘ, ਰਾਮ ਲਾਲ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *