ਕੁੱਖ ਵਿੱਚ ਪਲਦੇ ਸਾਰੇ ਬੱਚਿਆਂ ਦੀ ਲਿੰਗ ਜਾਂਚ ਜਰੂਰੀ ਕਰੇ ਸਰਕਾਰ: ਡਾਕਟਰ ਵਾਲੀਆ

ਐਸ ਏ ਐਸ ਨਗਰ, 6 ਜੂਨ (ਸ.ਬ.) ਆਈ.ਐਮ.ਏ. ਦੇ ਇਕੱਠ ਦੌਰਾਨ ਬੋਲਦਿਆਂ ਡਾ. ਪਰਮਜੀਤ ਸਿੰਘ ਵਾਲੀਆ ਨੇ ਸਰਕਾਰ ਵਲੋਂ ਲਾਗੂ ਪੀ.ਐਸ.ਡੀ.ਟੀ. ਐਸ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਲਿੰਗ ਜਾਂਚ ਤੇ ਲਗਾਈ ਰੋਕ ਨੂੰ ਖਤਮ ਕਰਕੇ ਉਹਨਾਂ ਹਰ ਬੱਚੇ ਦੀ ਲਿੰਗ ਜਾਂਚ ਜਰੂਰੀ ਕਰ ਦੇਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਜਾਂਚ ਵਿੱਚ ਜਿਸ ਮਹਿਲਾ ਦੇ ਗਰਭ ਵਿੱਚ ਲੜਕੀ ਹੋਣ ਦਾ ਪਤਾ ਲੱਗੇ ਉਸ ਤੇ ਵਿਸ਼ੇਸ਼ ਰੋਕ ਲਗਾ ਕੇ ਸਰਕਾਰ ਵਲੋਂ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਬੱਚੀ ਨੂੰ ਕੁੱਖ ਵਿੱਚ ਨੁਕਸਾਨ ਨਾ ਹੋਵੇ ਅਤੇ ਬੱਚੀ ਦੇ ਜਨਮ ਅਤੇ ਉਸਦੇ ਪਾਲਣ ਪੋਸ਼ਣ ਦਾ ਪੂਰਾ ਖਰਚਾ ਸਰਕਾਰ ਚੁਕੇ|
ਇਸ ਦੌਰਾਨ ਡਾਕਟਰ ਵਾਲੀਆ ਨੇ ਸਰਕਾਰ ਵੱਲੋਂ ਲੋਕਾਂ ਨੂੰ  ਸਸਤੀਆਂ ਦਵਾਈਆਂ ਮੁਹਈਆਂ ਕਰਵਾਉਣ ਲਈ ਜੈਨਰਿਕ ਲਿਖਣ ਲਈ ਕਹਿਣ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਾਡੇ ਵੱਡੇ ਆਗੂ ਅਤੇ  ਵਜੀਰ ਤਾਂ ਭਾਰਤ ਵਿੱਚ ਇਲਾਜ ਤੱਕ ਕਰਵਾਉਣ ਲਈ ਤਿਆਰ ਨਹੀਂ ਹੁੰਦੇ ਅਤੇ ਵਿਦੇਸ਼ ਜਾ ਕੇ ਇਲਾਜ ਕਰਵਾਉਂਦੇ ਹਨ| ਉਹਨਾਂ  ਕਿਹਾ ਕਿ ਜਦੋਂ ਇਹ ਦਵਾਈਆ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਕੁਆਲਟੀ ਚੈੱਕ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਇਹ ਦਵਾਈਆਂ ਵੱਡੀ ਪੱਧਰ ਤੇ ਨੁਕਸਾਨ ਕਰਦੀਆਂ ਹਨ|

Leave a Reply

Your email address will not be published. Required fields are marked *