ਕੁੱਤਿਆਂ ਕਾਰਨ ਤੰਗ ਆਏ ਵਸਨੀਕਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ


ਐਸ ਏ ਐਸ ਨਗਰ, 16 ਅਕਤੂਬਰ (ਸ.ਬ.) ਪਿੰਡ ਬਹਿਲੋਲਪੁਰ ਦੇ ਬੜੀ ਮਾਤਾ ਨਗਰ ਵਸਨੀਕ ਉੱਥੇ ਰਹਿੰਦੇ ਇੱਕ ਵਿਅਕਤੀ ਵਲੋਂ ਆਪਣੇ ਘਰ ਵਿੱਚ ਰੱਖੇ ਦੇਸੀ ਕਿਸਮ ਦੇ ਕੁੱਤਿਆਂ ਕਾਰਨ ਬੁਰੀ ਤਰ੍ਹਾਂ ਤੰਗ ਹਨ| ਇਹਨਾਂ ਵਸਨੀਕਾਂ ਨੇ ਬਲਂੌਗੀ ਥਾਣੇ ਦੇ ਐਸ ਐਚ ਓ ਨੂੰ ਪੱਤਰ ਲਿਖ ਕੇ ਇਹਨਾਂ ਕੁੱਤਿਆਂ ਨੂੰ ਕਾਬੂ ਕਰਨ ਅਤੇ ਆਮ ਲੋਕਾਂ ਦੀ ਸੁਰਖਿਆ ਕਰਨ ਦੀ ਮੰਗ ਕੀਤੀ ਹੈ| 
ਐਸ ਐਚ ਓ ਨੂੰੰ ਲਿਖੇ ਪੱਤਰ ਵਿੱਚ ਬੜੀ ਮਾਤਾ ਨਗਰ, ਬਹਿਲੋਲਪੁਰ ਦ ਵਸਨੀਕਾਂ ਵੀਰੇਂਦਰ, ਮਨੌਜ,  ਊਸ਼ਾ ਦੇਵੀ, ਉਮੇਸ਼ ਜੈਨ, ਨਸੀਮ, ਸਦਾਮ, ਗੀਤਾ, ਮੌ. ਸ਼ਮਿਤਿਆਜ, ਸੁਨੀਲ ਅਤੇ ਹੋਰਨਾਂ ਨੇ ਲਿਖਿਆ ਹੈ ਕਿ ਇਸ ਮੁੱਹਲੇ ਦੇ ਇਕ ਕਿਰਾਏਦਾਰ ਵਲੋਂ ਆਪਣੇ ਘਰ ਵਿੱਚ 7-8 ਦੇਸੀ ਕੁੱਤੇ ਰਖੇ ਹੋਏ ਹਨ, ਜੋ ਕਿ ਰਾਹਗੀਰਾਂ ਅਤੇ ਮੁੱਹਲਾ ਵਾਸੀਆਂ ਨੂੰ ਹਰ ਸਮੇਂ ਭੌਂਕਦੇ ਰਹਿੰਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਵੱਢਣ ਨੂੰ ਪੈਂਦੇ ਹਨ| ਉਹਲਾਂ ਲਿਖਿਆ ਹੈ ਕਿ ਇਹਨਾਂ ਕੁਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਅਤੇ ਬੱਚਿਆਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ| ਉਹਨਾਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਵਲੋਂ ਰਖੇ ਹੋਏ ਆਵਾਰਾ ਕੁੱਤਿਆਂ ਨੂੰ ਕਾਬੂ ਕਰਕੇ ਮੁਹਲਾ ਵਾਸੀਆਂ ਦੀ ਰੱਖਿਆ ਕੀਤੀ ਜਾਵੇ| 

Leave a Reply

Your email address will not be published. Required fields are marked *