ਕੁੱਤਿਆਂ ਨੂੰ ਟੀਕੇ ਲਗਾਏ

ਐਸ. ਏ. ਐਸ. ਨਗਰ, 17 ਅਪ੍ਰੈਲ (ਸ.ਬ.) ਫੇਜ਼-2 ਵਿੱਚ ਐਸ ਪੀ ਸੀ  ਏ , ਐਸ. ਏ. ਐਸ. ਨਗਰ ਵਲੋਂ ਇਕ ਕੈਂਪ ਲਗਾਕੇ ਕੁੱਤਿਆਂ ਨੂੰ ਹਲਕਾਅ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਮੌਕੇ ਅਨੁਸਾਰ ਇਲਾਜ ਕੀਤਾ ਗਿਆ| ਇਸ ਮੌਕੇ 50 ਦੇ ਕਰੀਬ ਜੀਵਾਂ ਦਾ ਹਲਕਾਅ ਅਤੇ ਸਬੰਧਿਤ ਬਿਮਾਰੀਆਂ ਦਾ ਟੀਕਾ ਕਰਨ ਕੀਤਾ ਗਿਆ| ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪ੍ਰਮਾਤਮਾ ਸਰੂਪ ਆਪਣੇ ਸਬੰਧਿਤ ਮੁਲਾਜ਼ਮਾਂ ਨਾਲ ਸਾਰਾ ਸਮਾਂ ਕੈਂਪ ਵਿੱਚ ਮੌਜੂਦ ਰਹੇ ਤੇ ਇੰਜੈਕਸ਼ਨ ਲਗਾਂਦੇ ਰਹੇ ਇਨ੍ਹਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਲਛਮਣ ਸਿੰਘ, ਕੈਸ਼ੀਅਰ ਸੁਰੇਸ਼ ਭਨੋਟ, ਅਮਨ ਲੂਥਰਾ ਮੀਤ ਪ੍ਰਧਾਨ ਅਤੇ ਬਹੁਤ ਸਾਰੇ ਸਰਗਰਮ ਮੈਂਬਰ ਨਾਹਰ ਸਿੰਘ, ਰਾਜਲ , ਰਵਨੂਰ ਸਿੰਘ, ਜਪਨੀਤ ਸਿੰਘ, ਇੰਦਰਪਾਲ ਸਿੰਘ, ਸਤਪਾਲ ਗੋਇਲ, ਉਦਿਤ ਭਾਟੀਆ ਵੀ ਇਸ ਮੌਕੇ ਮੌਜੂਦ ਸਨ|

Leave a Reply

Your email address will not be published. Required fields are marked *