ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫਤ ਟੀਕਾਕਰਨ ਕੈਂਪ ਲਾਇਆ

ਖਰੜ, 4 ਜੁਲਾਈ (ਸ.ਬ.) ਐਸ ਪੀ ਸੀ ਏ ਵੱਲੋਂ ਸ਼ਿਵਾਲਿਕ ਸਿਟੀ ਖਰੜ ਵਿਖੇ ਪਾਲਤੂ ਅਤੇ ਆਵਾਰਾ ਕੁੱਤਿਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫਤ ਟੀਕਾਕਰਣ ਸੰਬੰਧੀ ਇੱਕ ਕੈਂਪ ਲਗਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਸਥਾਨਕ ਇਕਾਈ ਦੇ ਪ੍ਰਧਾਨ ਸ੍ਰ. ਲਛਮਨ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ 50 ਕੁੱਤਿਆਂ ਨੂੰ ਐਂਟੀ ਰੈਬਿਸ ਦੇ ਟੀਕੇ ਲਗਾਏ ਗਏ ਅਤੇ ਆਮ ਜਨਤਾ ਨੂੰ ਹਲਕਾਅ ਦੇ ਕਾਰਨਾਂ ਅਤੇ ਬਚਾਅ ਸੰਬੰਧੀ ਜਾਣਕਾਰੀ ਦਿਤੀ ਗਈ|
ਇਸ ਕਂੈਪ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਮੁਹਾਲੀ ਡਾ: ਪ੍ਰਮਾਤਮਾ ਸਰੂਪ ਜਗਵਿੰਦਰ ਸਿੰਘ, ਰਾਜਵੀਰ ਸਿੰਘ ਵੀਆਣੀ, ਜੁਆਇੰਟ ਸਕੱਤਰ ਬਲਜਿੰਦਰ ਕੌਰ, ਨਾਹਰ ਸਿੰਘ, ਉੱਦਿਤ ਭਾਟੀਆ, ਰੂਪਿਕਾ, ਪ੍ਰਿਆ ਕੁਮਾਰ, ਪ੍ਰਿੰਸ ਕੁਮਾਰ, ਅਮਨਲੂਥਰਾ, ਸੁਰੇਸ਼ ਭਨੋਟ ਅਤੇ ਐਮ ਸੀ ਖਰੜ ਵੱਲੋਂ ਵੀ ਆਪਣਾ ਯੋਗਦਾਨ ਦਿਤਾ ਗਿਆ|

Leave a Reply

Your email address will not be published. Required fields are marked *