ਕੂੜੇਦਾਨ ਨੂੰ ਅੱਗ ਲੱਗੀ

ਚੰਡੀਗੜ੍ਹ , 24 ਫਰਵਰੀ ( ਸ.ਬ.) ਸੈਕਟਰ -26 ਦੀ ਪੁਲੀਸ ਲਾਈਨ ਅਤੇ ਸਰਕਾਰੀ ਸੜਕ ਦੇ ਵਿਚਾਲੇ ਸੜਕ ਕਿਨਾਰੇ ਪਏ ਕੂੜੇਦਾਨ ਵਿਚ ਅਚਾਨਕ ਅੱਗ ਲੱਗ ਗਈ| ਅੱਗ ਲੱਗਣ ਦੀ ਸੂਚਨਾ ਮਿਲਣ ਤੇ ਸੈਕਟਰ -17 ਤੋਂ ਫਾਇਰ ਬ੍ਰਿਗੇਡ ਉੱਥੇ ਪਹੁੰਚੀ ਅਤੇ ਅੱਗ ਉੱਪਰ ਕਾਬੂ ਪਾਇਆ| ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਕੂੜੇਦਾਨ ਵਿਚ ਵਾਹਨਾਂ ਦੇ ਫਿਲਟਰ ਅਤੇ ਹੋਰ ਸਮਾਨ ਪਿਆ ਸੀ| ਜਿਸ ਨੂੰ ਅੱਗ ਲੱਗ ਗਈ| ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ    ਮੈਕੇਨਿਕ ਵਾਹਨਾਂ ਦੇ ਫਿਲਟਰ ਅਤੇ ਵਾਹਨਾਂ ਦੇ ਹੋਰ ਪੁਰਜੇ ਇੱਥੇ ਸੁੱਟਦੇ ਰਹਿੰਦੇ ਹਨ|
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ|

Leave a Reply

Your email address will not be published. Required fields are marked *