ਕੂੜੇ ਦੇ ਢੇਰ ਨੂੰ ਅੱਗ ਲਗਾਏ ਜਾਣ ਕਾਰਨ ਬਲੌਂਗੀ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ

ਬਲੌਂਗੀ 18 ਅਪ੍ਰੈਲ (ਪਵਨ ਰਾਵਤ) ਬਲੌਂਗੀ ਵਿੱਚ ਮੰਡੀ ਦੇ ਨਾਲ ਲੱਗਦੀ ਥਾਂ ਤੇ ਲੱਗੇ ਕੂੜੇ ਦੇ ਢੇਰਾਂ ਤੋਂ ਪਿੰਡ ਵਾਸੀ ਬੁਰੀ ਤਰ੍ਹਾਂ ਪ੍ਰੇਸ਼ਾਨ ਹਨ| ਇਸ ਥਾਂ ਤੇ ਕੂੜੇ ਨੂੰ ਲੱਗੀ ਅੱਗ ਕਾਰਨ ਉਠਣ ਵਾਲਾ ਜਹਿਰੀਲਾ ਧੂੰਆਂ ਸਥਾਨਕ ਵਸਨੀਕਾਂ ਦੀ ਸਿਹਤ ਵਾਸਤੇ ਗੰਭੀਰ ਖਤਰਾ ਬਣਿਆ ਹੋਇਆ ਹੈ|
ਇਸ ਕੂੜੇ ਦੇ ਢੇਰ ਵਾਲੀ ਥਾਂ ਦੇ ਨਾਲ ਬਲੌਂਗੀ ਦਾ ਆਜਾਦ ਨਗਰ ਇਲਾਕਾ ਲੱਗਦਾ ਹੈ ਇੱਥੇ ਵੱਡੀ ਗਿਣਤੀ ਲੋਕ ਰਹਿੰਦੇ ਹਨ| ਪਿੰਡ ਵਿੱਚੋਂ ਕੂੜਾ ਇੱਕਤਰ ਕਰਨ ਵਾਲੇ ਰੇਹੜੀਆਂ ਵਾਲੇ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਇੱਕਤਰ ਕਰਕੇ ਇੱਥੇ ਸੁੱਟ ਦਿੰਦੇ ਹਨ ਅਤੇ ਬਾਅਦ ਵਿੱਚ ਕੂੜੇ ਦੇ ਇਸ ਢੇਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ|
ਵਸਨੀਕਾਂ ਦਾ ਕਹਿਣਾ ਹੈ ਕਿ ਪਿੰਡ ਦੀ ਪੰਚਾਇਤ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ| ਪਿੰਡ ਵਾਸੀ ਕਹਿੰਦੇ ਹਨ ਕਿ ਇੱਥੇ ਉਠਦੇ ਜਹਿਰੀਲੇ ਧੂੰਏ ਕਾਰਨ ਪਿੰਡ ਵਾਸੀਆਂ ਵਿੱਚ ਸਾਹ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਇਸ ਸਮੱਸਿਆ ਦਾ ਛੇਤੀ ਹੱਲ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *