ਕੂੜੇ ਨੂੰ ਅੱਗ ਲਗਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ

ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦਾ ਮੁੱਦਾ          ਇਸ ਵੇਲੇ ਪੂਰੀ ਦੁਨੀਆ ਵਿੱਚ ਚਰਚਾ ਦੇ ਕੇਂਦਰ ਵਿੱਚ ਹੈ ਅਤੇ ਅੱਜਕੱਲ ਜਿਸਨੂੰ ਵੀ ਵੇਖੋ ਉਹ ਗਲੋਬਲ ਵਾਰਮਿੰਗ ਦੇ ਖਤਰੇ ਬਾਰੇ ਗੱਲ ਕਰਦਾ ਦਿਖਦਾ ਹੈ| ਇਸ ਦੌਰਾਨ ਜਿੱਥੇ ਅਤੇ ਦੁਨੀਆ ਵਿੱਚ ਵਾਤਾਵਰਨ ਨੂੰ ਬਚਾਉਣ ਅਤੇ ਗਲੋਬਲ ਵਾਰਮਿਗ ਤੇ ਕਾਬੂ ਕਰਨ ਲਈ ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਹਨ ਉੱਥੇ ਦੂਜੇ ਪਾਸੇ ਕੁੱਝ ਲੋਕ ਅਜਿਹੇ ਵੀ ਹਨ ਜਿਹੜੇ ਆਪਣੀਆਂ ਕਾਰਵਾਈਆਂ ਨਾਲ ਸਾਡੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾTਂਦੇ ਹਨ| ਸਾਡੇ ਸ਼ਹਿਰ ਵਿੱਚ ਕੂੜੇ ਨੂੰ ਅੱਗ ਲਗਾਉਣ ਦੀ ਕਾਰਵਾਈ ਵੀ ਅਜਿਹੀ ਹੀ ਹੈ ਜਿਸ ਨਾਲ ਸਾਡੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ ਪਰੰਤੂ ਇਸਤੇ ਕਾਬੂ ਕਰਨ ਲਈ ਕੀਤੀ ਜਾਣ ਵਾਲੀ ਕਾਰਵਾਈ ਦੀ ਅਣਹੋਂਦ ਕਾਰਨ ਇਹ ਸਮੱਸਿਆ ਖਤਮ ਹੁੰਦੀ ਨਹੀਂ ਦਿਖਦੀ|
ਸ਼ਹਿਰ ਦੀ ਸਫਾਈ ਦਾ ਕੰਮ ਸੰਭਾਲਣ ਵਾਲੇ ਕਰਮਚਾਰੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਇਕੱਤਰ ਹੋਣ ਵਾਲੇ ਆੜ ਕਬਾੜ ਨੂੰ ਅੱਗ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ ਪਰੰਤੂ ਇਸ ਤਰੀਕੇ ਨਾਲ ਕੂੜੇ ਨੂੰ ਅੱਗ ਲਗਾ ਕੇ ਸ਼ਹਿਰ ਦੇ ਵਾਤਾਵਰਣ ਨੂੰ ਗੰਧਲਾ ਕਰਨ ਦੀ ਇਸ ਕਾਰਵਾਈ ਨੂੰ ਪ੍ਰਸ਼ਾਸ਼ਨ ਵਲੋਂ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਅਤੇ ਸਫਾਈ ਕਰਮਚਾਰੀਆਂ ਵਲੋਂ ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਲਗਾਤਾਰ ਚਲਦੀ ਹੀ ਰਹਿੰਦੀ ਹੈ| ਇਹਨਾਂ ਸਫਾਈ ਕਰਮਚਾਰੀਆਂ ਵਲੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਦਰਖਤਾਂ ਤੋਂ ਵੱਡੀ ਗਿਣਤ ੀ ਵਿੱਚ ਝੜਣ ਵਾਲੇ ਪੱਤਿਆਂ ਦੀਆਂ  ਢੇਰੀਆਂ ਲਗਾ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ ਅਤੇ ਹੁਣ ਭਾਵੇਂ ਸੜਕਾਂ ਕਿਨਾਰੇ ਪੱਤਿਆਂ ਦੀਆਂ ਢੇਰੀਆਂ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਕਾਫੀ ਹੱਦ ਤਕ ਰੋਕ ਲੱਗ ਗਈ ਹੈ ਪਰੰਤੂ ਸ਼ਹਿਰ ਦੀਆਂ ਉਹਨਾਂ ਥਾਵਾਂ, ਜਿੱਥੇ ਅਜਿਹਾ ਆੜ ਕਬਾੜ ਇਕੱਠਾ ਕੀਤਾ ਜਾਂਦਾ ਹੈ, ਵਿੱਚ ਦਿਨ ਢਲਣ ਵੇਲੇ ਪੂਰੇ ਕੂੜੇ ਨੂੰ ਹੀ ਅੱਗ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ|
ਦਰਖਤਾਂ ਤੋਂ ਡਿੱਗਦੇ ਪੱਤਿਆਂ ਅਤੇ ਹੋਰ ਆੜ ਕਬਾੜ ਨੂੰ ਇਸ ਤਰੀਕੇ ਨਾਲ ਅੱਗ ਲਗਾਉਣ ਦੀ ਇਹ ਕਾਰਵਾਈ ਜਾਹਿਰ ਕਰਦੀ ਹੈ ਕਿ ਜਾਂ ਤਾਂ ਪ੍ਰਸ਼ਾਸ਼ਨ ਇਸ ਕਾਰਵਾਈ ਨੂੰ ਗਿਣਤੀ ਵਿੱਚ ਹੀ ਨਹੀਂ ਲਿਆਉਣਾ ਚਾਹੁੰਦਾ ਅਤੇ ਜਾਂ ਫਿਰ ਪ੍ਰਸ਼ਾਸ਼ਨ ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀ ਇਸ ਕਾਰਵਾਈ ਤੇ ਕਾਬੂ ਕਰਨ ਦਾ ਸਮਰਥ ਹੀ ਨਹੀਂ ਹੈ| ਸ਼ਹਿਰ ਵਿੱਚ ਇਕੱਤਰ ਹੋਣ ਵਾਲੇ ਕੂੜੇ ਅਤੇ ਹੋਰ ਨਿੱਕ ਸੁੱਕ ਨੂੰ ਅੱਗ ਲਗਾਉਣ ਦੀ ਕੋਈ ਵੀ ਕਾਰਵਾਈ ਜਦੋਂ ਸਾਮ੍ਹਣੇ ਆਉਂਦੀ ਹੈ ਤਾਂ ਇਸ ਸੰਬੰਧੀ ਗੱਲ ਕਰਨ ਤੇ ਨਗਰ ਨਿਗਮ ਦੀ ਸਫਾਈ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਗੋਲ ਮੋਲ ਗੱਲ ਕਰਕੇ ਆਪਣੀ ਜਿੰਮੇਵਾਰੀ ਤੋਂ ਹੱਥ ਝਾੜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਨਗਰ ਨਿਗਮ ਦੇ ਅਧਿਕਾਰੀ Jਸ ਸੰਬੰਧੀ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਦੀ ਥਾਂ ਟਾਲਮਟੋਲ ਨਾਲ ਹੀ ਕੰਮ ਚਲਾਉਂਦੇ ਦਿਖਦੇ ਹਨ|
ਸ਼ਹਿਰ ਵਿੱਚ ਇਕੱਤਰ ਹੋਣ ਵਾਲੇ ਆੜ ਕਬਾੜ ਨੂੰ ਇਸ ਤਰੀਕੇ ਨਾਲ ਅੱਗ ਲਗਾਉਣ ਦੀ ਇਹ ਕਾਰਵਾਈ ਸ਼ਹਿਰ ਦੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ| ਦਰਖਤਾਂ ਤੋਂ ਝੜਣ ਵਾਲੇ ਪੱਤਿਆਂ ਦੇ ਨਾਲ ਨਾਲ ਇਸ ਕੂੜੇ ਵਿੱਚ ਖਾਲੀ ਲਿਫਾਫੇ, ਰੱਦੀ ਕਾਗਜ ਅਤੇ ਹੋਰ ਅਜਿਹਾ ਕਾਫੀ ਕਬਾੜ ਹੁੰਦਾ ਹੈ ਜਿਸਦੇ ਜਲਨ ਤੋਂ ਬਾਅਦ ਨਿਕਲਨ ਵਾਲਾ ਜਹਿਰੀਲਾ ਧੂਆਂ ਸਾਡੇ ਵਾਤਾਵਰਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ ਪਰੰਤੂ ਨਗਰ ਨਿਗਮ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਵੱਧਦੀ ਹੀ ਜਾ ਰਹੀ ਹੈ|
ਨਗਰ ਨਿਗਮ ਦੀ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਇਸ ਸਮੱਸਿਆ ਤੇ ਕਾਬੂ ਕਰਨ ਲਈ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਕੂੜੇ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ| ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸਫਾਈ ਕਰਮਚਾਰੀਆਂ ਵਲੋਂ ਇਸ ਤਰੀਕੇ ਨਾਲ ਦਰਖਤਾਂ ਤੋਂ ਡਿੱਗਣ ਵਾਲੇ ਪੱਤਿਆਂ ਅਤੇ ਹੋਰ ਆੜ ਕਬਾੜ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਕੂੜੇ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਸ਼ਹਿਰ ਦੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ|

Leave a Reply

Your email address will not be published. Required fields are marked *