ਕੂੰਮ ਕਲਾਂ ਵਿਖੇ ਕਬੱਡੀ ਕੱਪ  6 ਤੇ 7 ਨਵੰੰਬਰ ਨੂੰ

ਲੁਧਿਆਣਾ 27 ਅਕਤੂਬਰ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਕਬੱਡੀ ਕੱਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯੂਥ ਆਗੂ ਸਰਬਜੀਤ ਸਿੰਘ ਸਰਬੀ ਗਰੇਵਾਲ ਅਤੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਕੂੰਮ ਕਲਾਂ ਵਿਖੇ 6 ਤੇ 7 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ| ਇਸ ਕਬੱਡੀ ਕੱਪ ਦਾ ਪੋਸਟਰ ਬੀਤੇ ਦਿਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਰਿਲੀਜ਼ ਕੀਤਾ ਗਿਆ| ਕਬੱਡੀ ਕੱਪ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬੀ ਗਰੇਵਾਲ ਨੇ ਦੱਸਿਆ ਇਸ ਟੂਰਨਾਮੈਂਟ ਵਿਚ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਅਕੈਡਮੀਆਂ ਹਿੱਸਾ ਲੈਣਗੀਆਂ ਅਤੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 71 ਹਜ਼ਾਰ ਤੇ ਦੂਸਰਾ ਇਨਾਮ 51 ਹਜ਼ਾਰ  ਨਕਦ ਰਾਸ਼ੀ ਵਜੋਂ ਦਿੱਤੇ ਜਾਣਗੇ| ਉਨ੍ਹਾਂ ਦੱਸਿਆ ਕਿ ਇਸ ਮੌਕੇ ਦਰਸ਼ਕਾਂ ਦੇ ਮੰਨੋਰੰਜਨ ਲਈ ਪਿੰਡ ਕੂੰਮ ਕਲਾਂ ਦੇ ਹੀ ਜੰਮਪਲ ਗਿੱਪੀ ਗਰੇਵਾਲ ਤੋਂ ਇਲਾਵਾ ਉੱਘੇ ਗਾਇਕ ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਹੈਪੀ ਰਾਏਕੋਟੀ, ਅੰਮ੍ਰਿਤ ਮਾਨ, ਰਾਜਵੀਰ ਜਵੰਦਾ, ਗਾਇਕਾ ਸੁਨੰਦਾ, ਸਿੱਧੂ ਮੂਸੇ ਵਾਲਾ, ਗੂਰੀ ਖੱਟੜਾ ਅਤੇ ਆਰਨੇਤ ਆਦਿ ਉਚੇਚੇ ਤੌਰ ਤੇ ਪਹੁੰਚ ਰਹੇ ਹਨ|

Leave a Reply

Your email address will not be published. Required fields are marked *