ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਵਲੋਂ ਤੋਹਫ਼ਾ, 2 ਫੀਸਦੀ ਵਧਿਆ ਮਹਿੰਗਾਈ ਭੱਤਾ

ਨਵੀਂ ਦਿੱਲੀ, 29 ਅਗਸਤ (ਸ.ਬ.) ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ| ਅੱਜ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਮਹਿੰਗਾਈ ਭੱਤੇ (ਡੀ. ਏ.) ਵਿੱਚ ਦੋ ਫੀਸਦੀ ਦਾ ਵਾਧਾ ਕੀਤਾ ਗਿਆ ਹੈ| ਇਸ ਵਾਧੇ ਤੋਂ ਬਾਅਦ ਡੀ. ਏ. 9 ਫੀਸਦੀ ਹੋ ਗਿਆ ਹੈ, ਜਿਹੜਾ ਕਿ 1 ਜੁਲਾਈ 2018 ਤੋਂ ਲਾਗੂ ਹੋਵੇਗਾ| ਇਸ ਵਾਧੇ ਦਾ ਫ਼ਾਇਦਾ 1.10 ਕਰੋੜ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਹੋਵੇਗਾ| ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 7 ਫੀਸਦੀ ਮਹਿੰਗਾਈ ਭੱਤਾ ਮਿਲਦਾ ਹੈ|

Leave a Reply

Your email address will not be published. Required fields are marked *