ਕੇਂਦਰੀ ਜਾਂਚ ਏਜੰਸੀ ਐਨ ਆਈ ਦੇ ਜਾਅਲੀ ਅਧਿਕਾਰੀ ਬਣ ਕੇ ਬਲੈਕਮੇਲ ਕਰਨ ਵਾਲੇ ਕਾਬੂ

ਐਸ.ਏ.ਐਸ. ਨਗਰ 1 ਫਰਵਰੀ (ਸ.ਬ.) ਮੁਹਾਲੀ ਪੁਲੀਸ ਨੇ ਕੇਂਦਰੀ ਜਾਂਚ ਏਜੰਸੀ ਐਨ ਆਈ ਦੇ ਜਾਅਲੀ ਅਧਿਕਾਰੀ ਬਣ ਕੇ ਬਲੈਕਮੇਲ ਕਰਨ, ਅਗਵਾ ਕਰਨ ਅਤੇ ਫਿਰੌਤੀ ਮੰਗਣ ਦੇ ਦੋਸ਼ ਹੇਠ ਪੁਲੀਸ ਵਲੋਂ ਛੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਐਸ ਪੀ ਸਿਟੀ ਸ੍ਰੀ ਹਰਵਿੰਦਰ ਸਿੰਘ ਵਿਰਕ ਤੇ ਡੀ ਐਸ ਪੀ ਪੁਲਿਸ ਸਿਟੀ-1 ਸz ਗੁਰਸ਼ੇਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਾਣਾ ਫੇਜ਼-1 ਦੇ ਮੁੱਖ ਅਫਸਰ ਸ਼ਿਵਦੀਪ ਸਿੰਘ ਨੂੰ ਸਨਮ ਗਰਗ ਵਾਸੀ ਫੇਜ਼-1 ਮੁਹਾਲੀ ਨੇ ਸ਼ਿਕਾਇਤ ਦਿੱਤੀ ਸੀ ਕਿ ਬੀਤੀ 15 ਜਨਵਰੀ ਨੂੰ ਉਸ ਦੀ ਮੋਬਾਇਲਾਂ ਦੀ ਦੁਕਾਨ ਤੋਂ ਕੁਝ ਨਾ ਮਾਲੂਮ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਐਨ.ਆਈ.ਏ. ਦੀ ਟੀਮ ਦੱਸ ਕੇ ਅਤੇ ਸਨਮ ਗਰਗ ਫਾਇਨਾਂਸਰ ਦੇ ਖਿਲਾਫ ਐੱਫ ਆਈ ਆਰ ਦਿਖਾ ਕੇ ਉਸਨੂੰ ਕਿਡਨੈੱਪ ਕਰ ਲਿਆ ਸੀ ਤੇ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ 16 ਜਨਵਰੀ ਨੂੰ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਸੀ ਜਿਸਦੇ ਤਹਿਤ ਵਾਰਦਾਤ ਵਾਲੀ ਥਾਂ ਤੇ ਮੋਬਾਈਲ ਟਾਵਰ ਤੋਂ ਕਾਮਨ ਨੰਬਰਾਂ ਦੀ ਜਾਂਚ ਉਪਰੰਤ ਅਮਨਦੀਪ ਸਿੰਘ ਦਿਓਲ ਵਾਸੀ ਢੀਮਾ ਵਾਲਾ ਜਿਲ੍ਹਾ ਫਰੀਦਕੋਟ, ਹਰਦੀਪ ਸਿੰਘ ਡੋਡ, ਡੋਮਿਨਕ ਸਹੋਤਾ (ਜੋ ਆਪਣੇ ਆਪ ਨੂੰ ਐਨ.ਆਈ.ਏ. ਟੀਮ ਦਾ ਅਫਸਰ ਦੱਸਦਾ ਸੀ), ਮੁਖਤਿਆਰ ਸਿੰਘ ਅਤੇ ਰਾਜਵੀਰ ਸਿੰਘ (ਜੋ ਆਪਣੇ ਆਪ ਨੂੰ ਡੋਮਿਨਕ ਸਹੋਤਾ ਦਾ ਗੰਨਮੈਨ ਦੱਸਦੇ ਸੀ) ਨੂੰ ਇਸ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ 24 ਜਨਵਰੀ ਨੂੰਪੁਲੀਸ ਵਲੋਂ ਅਮਨਦੀਪ ਸਿੰਘ ਦਿਓਲ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸਤੋਂ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਗੱਡੀ ਅਤੇ ਨਾਜਾਇਜ ਪਿਸਟਲ 32 ਬੋਰ (ਸਮੇਤ 4 ਜਿੰਦਾ ਕਾਰਤੂਸ) ਅਤੇ 5 ਚੱਲੇ ਹੋਏ ਰੋਂਦ ਬਰਾਮਦ ਹੋਏ। ਅਧਿਕਾਰੀਆਂ ਨੇ ਦੱਸਿਆ ਕਿ 26 ਜਨਵਰੀ ਨੂੰ ਡੋਮਿਨਕ ਸਹੋਤਾ ਨੂੰ ਗ੍ਰਿਫਤਾਰ ਕਰਕੇ ਉਸਤੋਂ ਇੱਕ ਪਿਸ਼ਟਲ 32 ਬੋਰ ਅਤੇ ਇਕ ਪਿਸਟਲ ਦੇਸੀ ਬਰਾਮਦ ਕੀਤਾ ਅਤੇ ਵਾਰਦਾਤਾ ਵਿੱਚ ਵਰਤੀਆਂ ਗਈਆਂ ਸਕਾਰਪੀਓ ਅਤੇ ਸਵਿੱਫਟ ਡਿਜਾਇਰ ਗੱਡੀਆਂ ਬਰਾਮਦ ਕੀਤਾ।

ਉਹਨਾਂ ਦੱਸਿਆ ਕਿ ਡੋਮਿਨਕ ਸਹੋਤਾ ਤੋਂ ਸਨਮ ਗਰਗ ਨੂੰ ਡਰਾਉਣ-ਧਮਕਾਉਣ ਅਤੇ ਫਿਰੌਤੀ ਮੰਗਣ ਲਈ ਲੈਪਟਾਪ ਵਿੱਚ ਐਡਿਟ ਕੀਤੀ ਐਫ.ਆਈ.ਆਰ ਨੂੰ ਬਰਾਮਦ ਕੀਤਾ ਗਿਆ ਅਤੇ ਲੈੱਪਟਾਪ ਨੂੰ ਵੀ ਕਬਜੇ ਵਿੱਚ ਲਿਆ ਗਿਆ। ਡੋਮਿਨਕ ਸਹੋਤਾ ਕੋਲੋਂ ਖੁਦ ਨੂੰ ਬੀ.ਐਸ.ਐਫ. ਦਾ ਅਸਿਸਟੈਂਟ ਕਮਾਂਡੈਂਟ ਦੱਸਣ ਸਬੰਧੀ ਬਣਾਏ ਜਾਅਲੀ ਆਈ.ਡੀ. ਕਾਰਡ ਵੀ ਬਰਾਮਦ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਸਾਥੀ ਮੁਖਤਿਆਰ ਸਿੰਘ ਉਰਫ ਪੀਟਰ ਸਹੋਤਾ ਉਰਫ ਪੰਮਾ ਅਤੇ ਗੋਵਿੰਦਰ ਸਿੰਘ ਦੋਵੇਂ ਵਾਸੀ ਜੰਡਿਆਲਾ ਗੁਰੂ ਜਿਲ੍ਹਾ ਸ੍ਰੀ ਅਮਿੰਤਸਰ ਸਾਹਿਬ, ਯੋਧਵੀਰ ਸਿੰਘ ਉਰਫ ਯੋਧਾ ਵਾਸੀ ਪਿੰਡ ਨਦੌਹਰ ਥਾਣਾ ਹਰੀਕਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਨੂੰ ਗ੍ਰਿਫਤਾਰ ਕੀਤਾ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਮੁਹਾਲੀ ਵਿੱਚ ਜਸਪ੍ਰੀਤ ਸਿੰਘ ਅਤੇ ਦਾਰਾ ਨੂੰ ਡਰਾ-ਧਮਕਾ ਕੇ 2,50,000/- ਰੁਪਏ ਦੀ ਫਿਰੌਤੀ ਹਾਸਲ ਕੀਤੀ ਸੀ ਅਤੇ ਹਿਹ ਵਿਅਕਤੀ ਹਨੀ ਟਰੈਪ ਲਾ ਕੇ ਭੋਲੇ-ਭਾਲੇ ਲੋਕਾਂ ਤੇ ਫਿਰੋਤੀਆਂ ਹਾਸਲ ਕਰਦੇ ਸੀ। ਇਹ ਭੋਲੇ-ਭਾਲੇ ਲੋਕਾਂ ਨੂੰ ਬਾਹਰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਕਰਦੇ ਸਨ ਅਤੇ ਸਰਕਾਰੀ ਮਹਿਕਮੇ ਵਿਚ ਭਰਤੀ ਕਰਨ ਬਦਲੇ ਵੀ ਲੱਖਾ ਰੁਪਏ ਦੀਆਂ ਠੱਗੀਆਂ ਮਾਰਦੇ ਸਨ। ਇਸ ਤੋਂ ਇਲਾਵਾ ਐਮ.ਐਲ.ਐਮ (ਮਲਟੀ ਲੈਵਲ ਮਾਰਕਿਟਿੰਗ) ਦਾ ਕੰਮ ਵੀ ਕਰਦੇ ਸਨ।

ਉਹਨਾਂ ਦੱਸਿਆ ਕਿ ਇਹਨਾਂ ਦੇ ਬਾਕੀ ਸਾਥੀਆਂ ਹਰਦੀਪ ਸਿੰਘ ਡੋਡ ਅਤੇ ਸ਼ਮਸ਼ੇਰ ਸਿੰਘ ਵਾਸੀ ਪੱਟੀ ਜਿਲ੍ਹਾ ਤਰਨਤਾਰਨ ਨੂੰ ਹੁਣੇ ਗ੍ਰਿਫਤਾਰ ਕੀਤਾ ਜਾਣਾ ਹੈ ਅਤੇ ਇਨ੍ਹਾਂ ਪਾਸੋ ਹੋਰ ਵੀ ਵੱਡੀਆਂ ਵਾਰਦਾਤਾ ਨਿਕਲਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *