ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚੋਂ ਕੈਦੀ ਫ਼ਰਾਰ


ਅੰਮਿ੍ਰਤਸਰ, 1 ਜਨਵਰੀ (ਸ.ਬ.) ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚ ਬੰਦ ਉਮਰ ਕੈਦੀ ਬਲਦੇਵ ਸਿੰਘ ਉਰਫ਼ ਬੰਟੀ ਵਾਸੀ ਮੁਲੇਚੱਕ ਥਾਣਾ ਗੇਟ ਹਕੀਮਾ ਅੰਮਿ੍ਰਤਸਰ ਜੋ ਕਿ ਕੇਂਦਰੀ ਜੇਲ੍ਹ ਵਿੱਚ ਬੰਦ ਸੀ, ਅੱਜ ਸਵੇਰੇ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਉਕਤ ਕੈਦੀ ਨੂੰ ਕੰਮ ਕਰਨ ਵਾਸਤੇ ਜੇਲ੍ਹ ਦੀ ਮੇਨ ਡਿਉੜੀ ਤੋਂ ਬਹਾਰ ਕੱਢਿਆ ਗਿਆ ਸੀ, ਜੋ ਮੌਕਾ ਵੇਖ ਕੇ ਜੇਲ੍ਹ ਦੀ ਬਾਹਰੀ ਦੀਵਾਰ ਟੱਪ ਕੇ ਫ਼ਰਾਰ ਹੋ ਗਿਆ। ਪੁਲੀਸ ਵਲੋਂ ਤੇਜ਼ੀ ਨਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੈਦੀ ਬਲਦੇਵ ਸਿੰਘ ਨੇ ਪਹਿਲਾਂ ਵੀ ਦੋ ਵਾਰ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ।

Leave a Reply

Your email address will not be published. Required fields are marked *