ਕੇਂਦਰੀ ਮੰਤਰੀ ਗਹਿਲੋਤ ਵਲੋਂ ਪੰਜਾਬ ਦੌਰਾ ਸ਼ੁਰੂ

ਐਸ. ਏ. ਐਸ. ਨਗਰ, 15 ਜੂਨ (ਸ.ਬ.) ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਅੱਜ ਪੰਜਾਬ ਦੌਰਾ ਕਰਨ ਲਈ ਸਥਾਨਕ ਏਅਰਪੋਰਟ ਪਹੁੰਚੇ| ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਦੀ ਅਗਵਾਈ ਵਿੱਚ ਭਾਜਪਾ ਨੇਤਾਵਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ|
ਸ੍ਰੀ ਗਹਿਲੋਤ ਮੋਦੀ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਅਤੇ ਸਵੱਛ ਭਾਰਤ ਮੁਹਿੰਮ ਦੀ ਸਫਲਤਾ ਸਬੰਧੀ ਪੰਜਾਬ ਦਾ ਦੌਰਾ ਕਰਨ ਆਏ ਹਨ|
ਇਸ ਮੌਕੇ ਦਿਨੇਸ਼ ਬੱਬੂ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ, ਕਵਿਤਾ ਜੈਨ ਮੰਤਰੀ ਹਰਿਆਣਾ ਸਰਕਾਰ, ਦਿਨੇਸ਼ ਕੁਮਾਰ ਸੰਗਠਨ ਮੰਤਰੀ ਪੰਜਾਬ ਭਾਜਪਾ, ਵਿਨੀਤ ਜੋਸ਼ੀ ਸੈਕਟਰੀ ਭਾਜਪਾ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਜਿਲ੍ਹਾ ਪ੍ਰਧਾਨ ਮੁਹਾਲੀ, ਸੈਂਹਬੀ ਆਨੰਦ ਕੌਂਸਲਰ ਭਾਜਪਾ ਮੁਹਾਲੀ ਵੀ ਮੌਜੂਦ ਸਨ|

Leave a Reply

Your email address will not be published. Required fields are marked *