ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵਲੋਂ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨਾਲ ਮੁਲਾਕਾਤ

ਜੰਮੂ, 28 ਸਤੰਬਰ (ਸ.ਬ.)               ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰ ਕੇ ਸੂਬੇ ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਹੋਰ ਸੰਬੰਧਤ ਮੁੱਦਿਆਂ ਤੇ ਚਰਚਾ ਕੀਤੀ| ਕੇਂਦਰੀ ਮੰਤਰੀ ਅਤੇ ਉੱਪ ਰਾਜਪਾਲ ਨੇ ਕੇਂਦਰ ਸਰਕਾਰ ਦੇ ਪ੍ਰਾਜੈਕਟਾਂ ਅਤੇ ਰਾਜ ਸਰਕਾਰ ਦੀਆਂ ਨਵੀਆਂ ਪਹਿਲਾਂ ਤੋਂ ਇਕ-ਦੂਜੇ ਨੂੰ ਜਾਣੂੰ ਕਰਵਾਇਆ ਅਤੇ ਇਸ ਸੰਬੰਧ ‘ਚ ਵਿਚਾਰ ਕੀਤਾ| ਸ਼੍ਰੀ ਸਿਨਹਾ ਨੇ ਰਾਜ ਨਾਲ ਜੁੜੇ ਹਰੇਕ ਮੁੱਦਿਆਂ ਨੂੰ ਲੈ ਕੇ ਸ਼੍ਰੀ ਸਿੰਘ ਵਲੋਂ ਨਿੱਜੀ ਤੌਰ ‘ਤੇ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ| ਡਾ. ਸਿੰਘ ਨੇ ਕੇਂਦਰੀ ਮੰਤਰੀਆਂ ਵਲੋਂ ਜੰਮੂ-ਕਸ਼ਮੀਰ ਦੀ ਨਿਯਮਿਤ ਯਾਤਰਾ ਦੀ ਪ੍ਰਕਿਰਿਆ ਮੁੜ ਜਾਰੀ ਕੀਤੇ ਜਾਣ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ| ਉਨ੍ਹਾਂ ਨੇ ਕਿਹਾ ਕਿ ਜਨਵਰੀ ਵਿੱਚ 2 ਹਫ਼ਤਿਆਂ ਦੇ ਅੰਦਰ ਪ੍ਰਦੇਸ਼ ਦੀ ਯਾਤਰਾ ਕਰਨ ਵਾਲੇ 36 ਕੇਂਦਰੀ ਮੰਤਰੀਆਂ ਦੇ ਅਨੁਭਵ ਬੇਹੱਦ ਸੰਤੋਸ਼ਜਨਕ ਰਹੇ ਅਤੇ ਸਥਾਨਕ ਆਬਾਦੀ ਦਰਮਿਆਨ ਉਮੀਦ ਦੀ ਕਿਰਨ ਪੈਦਾ ਹੋਈ ਹੈ|
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਦਖਲਅੰਦਾਜ਼ੀ ਅਤੇ ਸਲਾਹ ਤੇ ਇਹ ਪਹਿਲ ਕੀਤੀ ਗਈ ਸੀ ਅਤੇ ਜਿਵੇਂ ਹੀ ਕੋਵਿਡ ਮਹਾਮਾਰੀ ਦੂਰ ਹੋਵੇਗੀ, ਇਹ ਪ੍ਰਕਿਰਿਆ ਮੁੜ ਸ਼ੁਰੂ ਕੀਤੀ      ਜਾਵੇਗੀ| ਡਾ. ਸਿੰਘ ਨੇ ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਵਲੋਂ ਇਕ ਮੈਗਾ ਪਹਿਲ ਬਾਰੇ ਵੀ ਦੱਸਿਆ, ਜਿਸ ਦੇ ਅਧੀਨ ਜੰਮੂ ਖੇਤਰ ਵਿੱਚ ਤਿੰਨ ਬਾਂਸ ਕਲਸਟਰ ਸਥਾਪਤ ਕੀਤੇ ਜਾਣਗੇ ਅਤੇ ਇਸ ਦੀ ਵਰਤੋਂ ਅਗਰਬੱਤੀ, ਚਾਰਕੋਲ ਅਤੇ ਬਾਸਕੇਟ ਦੇ ਉਤਪਾਦਨ ਲਈ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਇਕ ਬਾਂਸ ਤਕਨਾਲੋਜੀ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ| ਇਹ ਕੇਂਦਰ ਬਾਂਸ ਖੇਤਰ ਵਿੱਚ ਉੱਦਮੀਤਾ ਲਈ ਨੌਜਵਾਨਾਂ ਨੂੰ ਕੌਸ਼ਲ ਅਤੇ ਵਪਾਰ ਸਿਖਲਾਈ ਪ੍ਰਦਾਨ ਕਰੇਗਾ| 
ਉਨ੍ਹਾਂ ਨੇ ਦੋਹਰਾਇਆ ਕਿ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਸਰਵਉੱਚ ਪਹਿਲ ਦਿੰਦੇ ਹਨ ਅਤੇ ਉਨ੍ਹਾਂ ਦਾ (ਸ਼੍ਰੀ ਮੋਦੀ) ਮੰਨਣਾ ਹੈ ਕਿ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਪਿਛਲੇ 5 ਤੋਂ 6 ਸਾਲਾਂ ਦੀ ਤਰ੍ਹਾਂ ਧਿਆਨ ਦਿੱਤਾ ਜਾਣਾ ਚਾਹੀਦਾ| ਉਨ੍ਹਾਂ ਨੇ ਕਿਹਾ ਕਿ ਹੁਣ ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਰੂਪ ਵਿੱਚ ਜੰਮੂ ਅਤੇ ਕਸ਼ਮੀਰ ਸਿੱਧੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਾਇਰੇ ਵਿੱਚ ਆਉਂਦਾ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰੀਬ ਤੋਂ ਨਜ਼ਰ ਰੱਖਦੇ ਹਨ| ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਤੇਜ਼ ਵਿਕਾਸ ਅਤੇ ਸ਼ਾਂਤੀ ਲਈ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ|

Leave a Reply

Your email address will not be published. Required fields are marked *