ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕੀਤਾ ਫੋਟੋ ਪੱਤਰਕਾਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ

ਚੰਡੀਗੜ੍ਹ, 23 ਜੂਨ (ਸ.ਬ.) ਫੋਟੋ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਵਲੋਂ ਕਲਾ ਭਵਨ ਚੰਡੀਗੜ੍ਹ ਵਿੱਚ ਲਗਾਈ ਗਈ ਤਿੰਨ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਮੰਤਰੀ ਸ੍ਰੀ ਵਿਜੈ ਸਾਂਪਲਾ ਵਲੋਂ ਕੀਤਾ ਗਿਆ| ਇਸ ਪ੍ਰਦਰਸ਼ਨੀ ਵਿੱਚ ਟ੍ਰਾਈਸਿਟੀ ਦੇ 43 ਫੋਟੋ ਪੱਤਰਕਾਰਾਂ ਵਲੋਂ 90 ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ|
ਫੋਟੋ ਜਰਨਲਿਸਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਪੰਜਵੀਂ ਸਾਲਾਨਾ ਫੋਟੋ ਪ੍ਰਦਰਸ਼ਨੀ ਹੈ| ਉਹਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਇੱਕ ਮਕਸਦ ਫੋਟੋ ਪੱਤਰਕਾਰਾਂ ਦੇ ਉਸ ਬਿਹਤਰੀਨ ਕੰਮ ਨੂੰ ਲੋਕਾਂ ਸਾਹਮਣੇ ਲਿਆਉਣਾ ਵੀ ਹੁੰਦਾ ਹੈ| ਇਸ ਨੂੰ ਆਮ ਤੌਰ ਤੇ ਮੀਡੀਆ ਵਿੱਚ ਪ੍ਰਦਰਸ਼ਿਤ ਨਹੀਂ ਕੀਤਾ ਜਾਂਦਾ| ਉਹਨਾਂ ਕਿਹਾ ਕਿ ਫੋਟੋ ਪੱਤਰਕਾਰਾਂ ਦੀ ਸੋਚ ਦਾ ਦਾਇਰਾ ਮੀਡੀਆ ਦੀਆਂ ਹੱਦਾਂ ਤੋਂ ਬਹੁਤ ਵੱਧ ਹੁੰਦਾ ਹੈ ਅਤੇ ਇਸਦਾ ਸਬੂਤ ਇਸ ਪ੍ਰਦਰਸ਼ਨੀ ਤੋਂ ਮਿਲਦਾ ਹੈ|
ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਸ੍ਰੀ ਵਿਜੈ ਸਾਂਪਲਾ ਨੇ ਕਿਹਾ ਕਿ ਫੋਟੋ ਪ੍ਰਦਰਸ਼ਨੀ ਵਾਸਤੇ ਚੁਣੇ ਗਏ ਤਿੰਨੇ ਮੁੱਖ ਵਿਸ਼ੇ ਬੇਟੀ ਬਚਾਉ, ਬੇਟੀ ਪੜਾਉ, ਸਵੱਛ ਭਾਰਤ ਅਤੇ ਖੇਲੋ ਇੰਡੀਆ ਸਾਡੇ ਦੇਸ਼ ਲਈ ਬਹੁਤ ਮਹੱਤਵ ਰੱਖਦੇ ਹਨ| ਇਹਨਾਂ ਵਿਸ਼ਿਆਂ ਤੇ ਆਧਾਰਿਤ ਲਗਾਈਆਂ ਗਈਆਂ ਫੋਟੋਆਂ ਦਰਸ਼ਕਾਂ ਦੀਆਂ ਅੱਖਾਂ ਖੋਲ੍ਹਣ ਵਾਲੀਆਂ ਹਨ|
ਇਸ ਮੌਕੇ ਸ੍ਰੀ ਸੰਜੈ ਸ਼ਰਮਾ ਕੁਰਲ ਜਨਰਲ ਸਕੱਤਰ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਸਿਰਫ ਫੋਟੋ ਪੱਤਰਕਾਰਾਂ ਦੀ ਕਲਾ ਨੂੰ ਨਿਖਾਰਨ ਦਾ ਪਲੇਟਫਾਰਮ ਹੀ ਨਹੀਂ ਹੈ ਬਲਕਿ ਇਹ ਸੰਸਥਾ ਵਲੋਂ ਨਵੇਂ ਫੋਟੋਗ੍ਰਾਫਰਾਂ ਨੂੰ ਮੁਫਤ ਵਿੱਚ ਟਿਪਸ ਵੀ ਦਿੱਤੇ ਜਾਂਦੇ ਹਨ|
ਸੀਨੀਅਰ ਫੋਟੋ ਪੱਤਰਕਾਰ ਸ੍ਰ. ਜਸਵੀਰ ਸਿੰਘ ਮੱਲੀ ਨੇ ਦੱਸਿਆ ਕਿ ਅੱਜ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰ. ਹਰਜੀਤ ਸਿੰਘ ਗ੍ਰੇਵਾਲ, ਸ੍ਰੀ ਵਿਨੀਤ ਜੋਸ਼ੀ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਸੈਂਹਬੀ ਆਨੰਦ ਐਸ ਸੀ ਮੁਹਾਲੀ ਅਤੇ ਸਮਾਜ ਸੇਵੀ ਆਗੂ ਗੁਰਮੁਖ ਸਿੰਘ ਵਾਲੀਆ ਵਲੋਂ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਗਿਆ|

Leave a Reply

Your email address will not be published. Required fields are marked *