ਕੇਂਦਰ ਵਲੋਂ ਮਿਥੇ ਭਾਅ ਕਿਸਾਨ ਸਭਾ ਵਲੋਂ ਰੱਦ

ਚੰਡੀਗੜ੍ਹ, 2 ਜੂਨ (ਸ.ਬ.) ਅਖਿਲ ਭਾਰਤੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੁਲ ਕੁਮਾਰ  ਅਣਜਾਨ  ਅਤੇ ਵਰਕਿੰਗ ਪ੍ਰਧਾਨ ਭੁਪਿੰਦਰ ਸਾਂਬਰ ਨੇ ਕੇਂਦਰ ਸਰਕਾਰ ਵਲੋਂ ਐਲਾਨੀਆਂ ਗਈਆਂ ਖਰੀਦ ਦੀਆਂ ਫਸਲਾਂ ਦੇ ਘਟੋ-ਘੱਟ ਸਹਾਇਕ ਮੁੱਲ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਹੈ ਕਿ ਸਮੁੱਚੇ ਭਾਰਤ ਦੇ ਕਿਸਾਨ ਅਤੇ              ਪੇਂਡੂ ਖੇਤਰ ਦੇ ਮਿਹਨਤਕਸ਼ ਲੋਕ ਇਨ੍ਹਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕਰਨਗੇ|
ਉਹਨਾਂ ਕਿਹਾ ਕਿ ਪਹਿਲਾਂ ਹਾੜ੍ਹੀ ਦੀ ਫਸਲ ਸਮੇਂ ਪੰਜਾਬ ਨੂੰ ਛੱਡ ਕੇ ਸਾਰੇ ਉੱਤਰ ਭਾਰਤ ਵਿੱਚ ਕਿਸਾਨ ਲੁੱਟੇ ਜਾ ਚੁੱਕੇ ਹਨ| ਇਕ ਪਾਸੇ ਲਾਗਤ ਖਰਚੇ ਸਰਕਾਰ ਨੇ ਟੈਕਸਾਂ ਰਾਹੀਂ ਵਧਾਏ ਹਨ ਅਤੇ ਕੋਈ ਮਦਦ ਨਾ ਕਰਕੇ ਮਜ਼ਦੂਰ ਆਪਣੇ ਹੀ ਦੇਸ਼ ਵਿੱਚ ਪ੍ਰਵਾਸੀ ਬਣਾ ਕੇ ਕਿਰਤ ਸੰਕਟ ਪੈਦਾ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਕੋਵਿਡ-19 ਰਾਹੀਂ ਬੇਰੋਜ਼ਗਾਰ ਹੋਏ ਕਰੋੜਾਂ ਲੋਕਾਂ ਦਾ ਭਾਰ ਪੇਂਡੂ ਖੇਤਰ ਉੱਤੇ ਸੁੱਟ ਦਿੱਤਾ ਗਿਆ ਹੈ|
ਉਹਨਾਂ ਕਿਹਾ ਕਿ ਮੰਡੀਕਰਣ, ਜ਼ਰੂਰੀ ਵਸਤਾਂ ਦੇ ਕਾਨੂੰਨ ਬਾਰੇ ਅਪਣਾਈਆਂ ਜਾ ਰਹੀਆਂ ਨੀਤੀਆਂ, ਘਟੋ-ਘੱਟ ਸਹਾਇਕ ਮੁੱਲ ਬੰਨ੍ਹਣ, ਸਰਕਾਰੀ ਖਰੀਦ ਰਾਹੀਂ ਸਟਾਕ ਜਮ੍ਹਾਂ ਕਰਨ ਅਤੇ ਡੀਪੂਆਂ ਰਾਹੀਂ ਖਪਤਕਾਰ ਨੂੰ ਸਸਤੇ ਭਾਅ ਦੇਣ ਰਾਹੀਂ ਅੰਨ੍ਹ ਸੁੱਰਖਿਆ ਯਕੀਨੀ ਬਣਾਉਣ ਦੀ ਪ੍ਰਣਾਲੀ ਸੰਘ-ਭਾਜਪਾ ਅਤੇ ਉਹਨਾਂ ਦੀ ਪਿਛਲੱਗਾਂ ਦੀ ਸਰਕਾਰ ਤਬਾਹ ਕਰ ਰਹੀ ਹੈ| ਉਹਨਾਂ ਪੰਜਾਬ ਵਿੱਚ ਹਜ਼ਾਰਾਂ ਕਰੋੜਾਂ ਦੇ ਬੀਜ ਸਕੈਂਡਲ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ|

Leave a Reply

Your email address will not be published. Required fields are marked *