ਕੇਂਦਰ ਵਿੱਚ ਕਦੇ ਕਾਂਗਰਸ ਸੱਤਾ ਵਿੱਚ ਨਹੀਂ ਆਵੇਗੀ: ਕੈਪਟਨ ਸਿੱਧੂ

ਐਸ ਏ ਐਸ ਨਗਰ, 14 ਜਨਵਰੀ (ਸ.ਬ.) ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਮਾਨਸੀ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ                           ਤੇਜਿੰਦਰਪਾਲ ਸਿੰਘ ਸਿੱਧੂ ਦੇ ਹੱਕ ਵਿੱਚ ਆਪਣੇ ਮਹਿਲਾ ਸਾਥੀਆਂ                   ਸਮੇਤ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗੀਆਂ| ਇਸ ਮੌਕੇ ਉਹਨਾਂ ਕਿਹਾ ਕਿ ਉਨ੍ਹਾਂ ਵੱਲੋਂ ਇਕਜੁਟ ਹੋ ਕੇ ਕੈਪਟਨ ਸਿੱਧੂ ਨੂੰ ਜਿਤਾਉਣ ਦਾ ਬੀੜਾ ਚੁੱਕਿਆ ਗਿਆ ਹੈ, ਜਿਸ ਨੂੰ ਨੇਪਰੇ ਚੜ੍ਹਾਉਣ ਲਈ ਪਾਰਟੀ ਦਾ ਹਰੇਕ ਵਰਕਰ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ| ਅੱਜ ਫੇਜ਼-7 ਮਾਰਕੀਟ ਵਿੱਚ ਉਹਨਾਂ ਦੇ ਨਾਲ ਮਹਿਲਾ ਮੋਰਚਾ ਦੀਆਂ ਅਹੁਦੇਦਾਰ ਮਨਪ੍ਰੀਤ ਕੌਰ, ਬਲਬੀਰ ਕੌਰ, ਉਸ਼ਾ ਰਾਣੀ, ਕੌਂਸਲਰ ਸੁਖਦੇਵ ਸਿੰਘ, ਕੌਂਸਲਰ ਪਰਮਜੀਤ ਕਾਹਲੋਂ , ਕੌਂਸਲਰ ਕਮਲਜੀਤ ਰੂਬੀ, ਮਾਰਕਿਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਕੁੰਭੜਾ, ਚੇਅਰਮੈਨ ਬਲਾਕ ਸਮਿਤੀ ਰੇਸ਼ਮ ਸਿੰਘ, ਕੌਂਸਲਰ ਅਸ਼ੋਕ ਝਾ, ਸਰਬਜੀਤ ਸਿੰਘ ਪਾਰਸ ਵਪਾਰ ਮੰਡਲ, ਨਿਰਮਲ ਸਿੰਘ ਜਿਉਲਰ ਵੱਲੋਂ ਸ਼ੋਅਰੂਮ ਅਤੇ ਨੇੜਲੇ ਦੁਕਾਨਦਾਰਾਂ ਨੂੰ ਕੈਪਟਨ ਸਿੱਧੂ ਨੂੰ ਸਮਰਥਨ ਦੇਣ ਲਈ ਕਿਹਾ|
ਕੈਪਟਨ ਸਿੱਧੂ ਨੇ ਇਸ ਮੌਕੇ ਕਿਹਾ ਕਿ ਚੰਡੀਗੜ੍ਹ ਵਿੱਚ ਹੋਈਆਂ              ਕਾਰਪੋਰੇਸ਼ਨ ਦੀਆਂ ਚੋਣਾਂ ਦੌਰਾਨ ਭਾਜਪਾ ਨੇ 26 ਵਿੱਚੋਂ 22 ਸੀਟਾਂ ਤੇ ਬਾਜ਼ੀ ਮਾਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਕਾਂਗਰਸ ਦੀ ਮੁੜ ਸਰਕਾਰ ਨਹੀਂ ਚਾਹੁੰਦੇ| ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਹੀ ਆਉਣੀ ਹੈ| ਉਹਨਾਂ ਕਿਹਾ ਕਿ ਕੇਂਦਰ ਵਿੱਚ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਕਰਵਾਏ ਗਏ ਡਿਜੀਟਲ ਇੰਡੀਆ, ਸਕਿਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੇ ਪ੍ਰੋਗ੍ਰਾਮ ਕਰਵਾਉਣ ਦਾ ਇਕੋ ਮਕਸਦ ਸੀ ਕਿ ਲੋਕਾਂ ਨੂੰ ਆਪਣੇ ਦੇਸ਼ ਵਿੱਚ ਬੈਠੇ -ਬੈਠੇ ਰੁਜ਼ਗਾਰ ਮਿਲੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਮੁਲਕ ਵਿੱਚ ਜਾ ਕੇ ਕੰਮ ਕਰਨ ਦੀ ਲੋੜ ਨਾ ਪਵੇ| ਉਨ੍ਹਾਂ ਕਿਹਾ ਕਿ ਦੇਸ਼ ਹੁਣ ਤਰੱਕੀ ਦੀ ਰਾਹ ਤੇ ਹੈ| ਪੰਜਾਬ ਸਰਕਾਰ ਵੱਲੋਂ ਕੇਂਦਰ ਦੀ ਸਰਕਾਰ ਨਾਲ ਕੋਆਰਡੀਨੇਟ ਕਰਕੇ ਪੰਜਾਬ ਵਿੱਚ ਰੁਜ਼ਗਾਰ ਦੇ ਹੋਰ ਉਪਰਾਲੇ ਕੀਤੇ ਜਾਣਗੇ|

Leave a Reply

Your email address will not be published. Required fields are marked *