ਕੇਂਦਰ ਸਰਕਾਰ ਦੇ ਜਨਤਕ ਖਰੀਦਦਾਰੀ ਸਬੰਧੀ ਨਵੇਂ ਨਿਯਮ

ਜਨਤਕ ਖ਼ਰੀਦਦਾਰੀ ਸਰਕਾਰ ਦੀਆਂ ਗਤੀਵਿਧੀਆਂ ਦਾ ਇੱਕ ਅਹਿਮ ਹਿੱਸਾ ਹੈ| ਜਨਤਕ ਖ਼ਰੀਦਦਾਰੀ ਵਿਚ ਸੁਧਾਰ ਲਿਆਉਣਾ ਮੌਜੂਦਾ ਸਰਕਾਰ ਦੀਆਂ ਸਿਖ਼ਰ ਪ੍ਰਾਥਮਿਕਤਾਵਾਂ ਵਿਚੋਂ ਇੱਕ ਹੈ| ਗੌਰਮਿੰਟ ਈ-ਮਾਰਕੀਟਪਲੇਸ ਸਰਕਾਰ ਦਾ ਇੱਕ ਬਹੁ ਮੰਤਵੀ ਕਦਮ ਹੈ, ਜਿਸਦਾ ਉਦੇਸ਼ ਉਨ੍ਹਾਂ ਢੰਗਾਂ ਵਿਚ ਬਦਲਾਅ ਲਿਆਉਣਾ ਹੈ ਜਿਨ੍ਹਾਂ ਵਿਚ ਸਰਕਾਰੀ ਮੰਤਰਾਲਿਆਂ ਅਤੇ ਵਿਭਾਗਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਕੇਂਦਰ ਸਰਕਾਰ ਦੇ ਹੋਰ ਸਿਖ਼ਰ ਖੁਦਮੁਖਤਿਆਰ ਅਦਾਰਿਆਂ ਵਲੋਂ ਵਸਤੂਆਂ ਅਤੇ ਸੇਵਾਵਾਂ ਦੀ ਖ਼ਰੀਦਦਾਰੀ ਕੀਤੀ ਜਾਂਦੀ ਹੈ|
ਗੌਰਮਿੰਟ ਈ-ਮਾਰਕਿਟ ਪਲੇਸ ਦੀ ਸਿਰਜਨਾ ਪ੍ਰਧਾਨ ਮੰਤਰੀ ਵਲੋਂ ਗਠਿਤ ਸਕੱਤਰਾਂ ਦੇ ਦੋ ਸਮੂਹਾਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਕੀਤੀ ਗਈ ਹੈ| ਸਕੱਤਰਾਂ ਨੇ ਸਪਲਾਈ ਅਤੇ ਵਿਕਰੀ ਵਿਚ ਸੁਧਾਰ ਲਿਆਉਣ ਤੋਂ ਇਲਾਵਾ ਸਰਕਾਰੀ/ ਜਨਤਕ ਖੇਤਰ ਦੇ ਅਦਾਰਿਆਂ ਵਲੋਂ ਖ਼ਰੀਦੀਆਂ ਜਾਂ ਵੇਚੀਆਂ ਜਾਣ ਵਾਲੀਆਂ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਲਈ ਇੱਕ ਸਮਰਪਿਤ ਈ-ਬਾਜ਼ਾਰ ਦੀ ਸਥਾਪਨਾ ਦੀ ਸਿਫਾਰਸ਼ ਕੀਤੀ ਸੀ| ਇਸ ਤੋਂ ਬਾਅਦ ਵਿੱਤ ਮੰਤਰੀ ਨੇ ਵਿੱਤੀ ਸਾਲ 2016-17 ਦੇ ਆਪਣੇ ਬਜਟ ਭਾਸ਼ਣ ਵਿਚ ਵੱਖ ਵੱਖ ਮੰਤਰਾਲਿਆਂ ਅਤੇ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦੀਆਂ ਜਾਣ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਵਿਚ ਸਹਾਇਤਾ ਦੇਣ ਲਈ ਤਕਨੀਕ ਨਾਲ ਚੱਲਣ ਵਾਲੇ ਮੰਚ ਦੀ ਸਥਾਪਨਾ ਕਰਨ ਦੀ ਯੋਜਨਾ ਬਣਾਈ ਸੀ|
ਡੀ ਜੀ ਐਸ ਐਂਡ ਡੀ ਨੇ ਇਲੈਕਟ੍ਰਾਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਕਨੀਕੀ ਰਾਸ਼ਟਰੀ ਈ – ਗਵਰਨੈਂਸ ਪ੍ਰਭਾਗ ਦੀ ਤਕਨੀਕੀ ਮਦਦ ਨਾਲ ਉਤਪਾਦਾਂ ਅਤੇ ਸੇਵਾਵਾਂ, ਦੋਹਾਂ ਦੀ ਖ਼ਰੀਦਦਾਰੀ ਲਈ ਜੀਈਐਮ ਪੋਰਟਲ ਵਿਕਸਿਤ ਕੀਤਾ ਹੈ| ਇਸ ਪੋਰਟਲ ਦੀ ਸ਼ੁਰੂਆਤ ਵਣਜ ਅਤੇ ਉਦਯੋਗ ਮੰਤਰੀ ਦੁਆਰਾ 9 ਅਗਸਤ, 2016 ਨੂੰ ਕੀਤਾ ਗਿਆ ਸੀ| ਜੀਈਐਮ ਤੇ ਖ਼ਰੀਦਦਾਰੀ ਨੂੰ ਸਰਕਾਰੀ ਨਿਯਮਾਂ ਵਿਚ ਲੋੜੀਂਦੇ ਬਦਲਾਅ ਰਾਹੀਂ ਆਮ ਵਿੱਤੀ ਨਿਯਮਾਵਲੀ ਦੁਆਰਾ ਅਧਿਕਾਰਤ ਕੀਤਾ ਗਿਆ ਹੈ| ਮੌਜੂਦਾ ਸਮੇਂ ਵਿਚ ਜੀਈਐਮ ਦੇ ਪੀਓਸੀ ਪੋਰਟਲ ਤੇ 150 ਉਤਪਾਦ ਸ੍ਰੇਣੀਆਂ ਵਿਚ 7400 ਉਤਪਾਦਾਂ ਅਤੇ ਆਵਾਜਾਈ ਸੇਵਾਵਾਂ ਕਿਰਾਏ ਤੇ ਲੈਣ ਦੀ ਸਹੂਲਤ ਉਪਲਬਧ ਹੈ| ਜੀਈਐਮ ਦੇ ਮਾਧਿਅਮ ਨਾਲ 140 ਕਰੋੜ ਰੁਪਏ ਤੋਂ ਵੱਧ ਦੇ ਲੈਣ ਦੇਣ ਦੇ ਮਾਮਲੇ ਪਹਿਲਾਂ ਤੋਂ ਹੀ ਪ੍ਰਾਸੈਸ ਕੀਤੇ ਜਾ ਚੁੱਕੇ ਹਨ|
ਜੀਈਐਮ ਪੂਰੀ ਤਰ੍ਹਾਂ ਨਾਲ ਕਾਗਜ਼ ਰਹਿਤ, ਕੈਸ਼ਲੈਸ ਅਤੇ ਪ੍ਰਣਾਲੀ ਸੰਚਾਲਿਤ ਈ-ਮਾਰਕਿਟਪਲੇਸ ਹੈ, ਜੋ ਘੱਟੋ ਘੱਟ ਮਾਨਵ ਇੰਟਰਫੇਸ ਨਾਲ ਆਮ ਵਰਤੋਂ ਦੀਆਂ ਚੀਜ਼ਾਂ ਅਤੇ ਸੇਵਾਵਾਂ ਦੀ ਖ਼ਰੀਦਦਾਰੀ ਵਿਚ ਸਮਰੱਥ ਬਣਾਉਂਦਾ ਹੈ| ਜੀਈਐਮ ਵਿਕਰੇਤਾ ਪੰਜੀਕਰਨ, ਖ਼ਰੀਦ ਆਦਿ ਕਰਨ ਅਤੇ ਭੁਗਤਾਨ ਪ੍ਰੋਸੈਸਿੰਗ ਵਿਚ ਮਨੁਖੀ ਦਖਲ ਨੂੰ ਖਤਮ ਕਰਦਾ ਹੈ| ਇੱਕ ਖੁੱਲ੍ਹਾ ਮੰਚ ਹੋਣ ਕਾਰਨ ਜੀਈਐਮ ਸਰਕਾਰ ਦੇ ਨਾਲ ਵਪਾਰ ਦੀ ਇੱਛਾ ਰੱਖਣ ਵਾਲੇ ਅਸਲ ਪੂਰਤੀਕਰਤਾਵਾਂ ਲਈ ਕੋਈ ਪ੍ਰਵੇਸ਼ ਵਿਘਨ ਪੈਦਾ ਨਹੀਂ ਕਰਦਾ ਹੈ| ਹਰ ਕਦਮ ਤੇ ਖ਼ਰੀਦਦਾਰ ਉਸ ਦੇ ਸੰਗਠਨ ਦੇ ਮੁੱਖ, ਭੁਗਤਾਨ ਅਥਾਰਟੀਆਂ ਦੇ ਨਾਲ ਨਾਲ ਵਿਕਰੇਤਾਵਾਂ ਨੂੰ ਈਮੇਲ ਆਦਿ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ| ਪੀਐਫਐਮਐਸ ਅਤੇ ਸਟੇਟ ਬੈਂਕ ਆਫ਼ ਮਲਟੀ ਆਪਸ਼ਨ ਪ੍ਰਣਾਲੀ ਦੇ ਨਾਲ        ਏਕੀਕਰਨ ਦੇ ਮਾਧਿਅਮ ਨਾਲ ਜੀਈਐਮ ਉੱਤੇ ਆਨਲਾਈਨ, ਕੈਸ਼ਲੈਸ ਅਤੇ ਸਮਾਂਬੱਧ ਭੁਗਤਾਨ ਕੀਤਾ ਜਾਂਦਾ ਹੈ| ਰੇਲਵੇ, ਰੱਖਿਆ, ਮੁੱਖ ਜਨਤਕ ਖੇਤਰ ਦੇ ਅਦਾਰਿਆਂ ਅਤੇ ਰਾਜ ਸਰਕਾਰਾਂ ਨੂੰ ਭੁਗਤਾਨ ਪ੍ਰਣਾਲੀ ਲਈ ਵੈਬ ਸੇਵਾਵਾਂ ਦੇ ਏਕੀਕਰਨ ਦਾ ਵਿਸਥਾਰ ਕੀਤਾ ਜਾ ਰਿਹਾ ਹੈ| ਵਿਕਰੇਤਾਵਾਂ ਨੂੰ ਸਹਿਜ ਪ੍ਰਕਿਰਿਆਵਾਂ ਅਤੇ ਆਨਲਾਈਨ ਸਮਾਂਬੱਧ ਭੁਗਤਾਨ ਹੋਣ ਨਾਲ ਉਨ੍ਹਾਂ ਵਿਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ| ਇਸ ਕਾਰਜ ਦੀ              ਜਿੰਮੇਵਾਰੀ ਖਰਚ ਵਿਭਾਗ ਨੂੰ ਸੌਂਪੀ ਗਈ ਹੈ| ਇਸ ਨਾਲ ਵਿਕਰੇਤਾਵਾਂ ਦੀ ਸਮੇਂ ਤੇ ਭੁਗਤਾਨ ਪ੍ਰਾਪਤ ਕਰਨ ਲਈ ਅਧਿਕਾਰੀਆਂ ਨੂੰ ਮਨਾਉਣ ਵਿਚ ਆਉਣ ਵਾਲੀ ਪ੍ਰਸ਼ਾਸਨਿਕ ਲਾਗਤ ਘੱਟ ਹੋਈ ਹੈ|
ਜੀਈਐਮ ਉੱਤੇ ਸਿੱਧੀ ਖ਼ਰੀਦਦਾਰੀ ਮਿੰਟਾਂ ਵਿਚ ਕੀਤੀ ਜਾ ਸਕਦੀ ਹੈ ਕਿਉਂਕਿ ਪੂਰੀ ਪ੍ਰਕਿਰਿਆ ਆਨਲਾਈਨ ਹੈ ਅਤੇ ਉਚਿਤ ਮੁੱਲਾਂ ਦਾ ਪਤਾ ਲਗਾਉਣ ਲਈ ਆਨਲਾਈਨ ਪ੍ਰੀਕ੍ਰਿਆ ਦੇ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹੈ| ਵਧੇਰੇ ਕੀਮਤ ਦੀ ਖ਼ਰੀਦਦਾਰੀ ਲਈ ਬੋਲੀ/ਰਿਵਰਸ ਨਿਲਾਮੀ (ਆਰ ਏ) ਸਹੂਲਤ ਸਰਕਾਰੀ ਖੇਤਰ ਵਿਚ ਪ੍ਰਚੱਲਿਤ ਈ-ਖ਼ਰੀਦਦਾਰੀ ਪ੍ਰਣਾਲੀਆਂ ਦੇ ਮੁਕਾਬਲੇ ਵਿਚ ਬਹੁਤ ਵੱਧ ਪਾਰਦਰਸ਼ੀ ਅਤੇ ਕੁਸ਼ਲ ਹੈ| ਕਿਸੇ ਬੋਲੀ ਜਾਂ ਆਰ ਏ ਦੇ ਸਿਰਜਣ ਲਈ ਖ਼ਰੀਦਦਾਰ ਨੂੰ ਆਪਣੇ ਤਕਨੀਕੀ ਨਿਰਦੇਸ਼ ਤਿਆਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਉਨ੍ਹਾਂ ਨੂੰ ਜੀਈਐਮ ਉੱਤੇ ਪਹਿਲਾਂ ਹੀ ਸੂਚੀਬਾਨ ਕਰ ਦਿੱਤਾ ਗਿਆ ਹੈ| ਬੋਲੀ/ਆਰ ਏ ਨੂੰ ਮਿੰਟਾਂ ਵਿਚ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਘੱਟੋ ਘੱਟ ਸੱਤ ਦਿਨਾਂ ਦੇ ਅਰਸੇ ਵਿਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ| ਸਾਰੇ ਪਾਤਰ ਪੂਰਤੀਕਰਤਾਵਾਂ ਨੂੰ ਈਮੇਲ ਅਤੇ ਐਸ ਐਮ ਐਸ ਰਾਹੀਂ ਅਧਿਸੂਚਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਣਾਲੀ ਵਲੋਂ ਪਾਤਰ ਪੂਰਤੀਕਰਤਾ ਦੇ ਰੂਪ ਵਿਚ ਮੰਨਿਆ ਜਾਂਦਾ ਹੈ| ਇਸ ਲਈ ਜੀਈਐਮ ਬੋਲੀ/ਆਰ ਏ ਪ੍ਰਤੀਯੋਗਿਤਾ, ਨਿਰਪੱਖਤਾ ਅਤੇ ਗਤੀ ਅਤੇ ਦਕਸ਼ਤਾ ਨੂੰ ਯਕੀਨੀ ਬਣਾ ਕੇ ਉਚਿਤ ਮੁੱਲ ਦਾ ਪਤਾ ਲਗਾਉਣ ਵਿਚ ਮਦਦ ਕਰਦਾ ਹੈ| ਦਰਾਂ ਦੀ ਤਰਕਸ਼ੀਲਤਾ ਦੀ ਸਿਖ਼ਰ ਈ ਕਾਮਰਸ ਪੋਰਟਲ ਉੱਤੇ ਬਾਜ਼ਾਰ ਮੁੱਲਾਂ ਦੇ ਨਾਲ ਆਨਲਾਈਨ ਮੁਕਾਬਲਾ ਕਰਕੇ ਪੁਸ਼ਟੀ ਕੀਤੀ ਜਾ ਸਕਦੀ ਹੈ|
ਬਹੁਤ ਛੇਤੀ ਹੀ ਜੀਈਐਮ ਹੋਰ ਜਨਤਕ ਖ਼ਰੀਦਦਾਰੀ ਪੋਰਟਲਾਂ ਤੋਂ ਜਾਣਕਾਰੀ ਹਾਸਲ ਕਰਨਾ ਸ਼ੁਰੂ ਕਰ        ਦੇਵੇਗਾ, ਜਿਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਕਿਸੇ ਹੋਰ ਸਰਕਾਰੀ ਏਜੰਸੀ ਨੇ ਉਸੇ ਜਾਂ ਕਿਸੇ ਅਲੱਗ ਵਿਕ੍ਰੇਤਾ ਤੋਂ ਉਹੀ ਚੀਜ਼ ਘੱਟ ਮੁੱਲ ਵਿਚ ਤੇ ਨਹੀਂ ਖ਼ਰੀਦੀ ਹੈ| ਕੀਮਤਾਂ ਦੀ ਤਰਕਸ਼ੀਲਤਾ ਵਸਤੂ ਅਤੇ ਸੇਵਾ ਕਰ ਨੈਟਵਰਕ ਅਤੇ ਭਾਰਤੀ ਸੀਮਾ ਫ਼ੀਸ ਅਤੇ ਕੇਂਦਰੀ ਉਤਪਾਦ ਫ਼ੀਸ ਇਲੈਕਟ੍ਰਾਨਿਕ ਕਾਮਰਸ/ਇਲੈਕਟ੍ਰਾਨਿਕ ਡਾਟਾ    ਇੰਟਰਚੇਂਜ ਗੇਟਵੇਅ ਦੇ ਏਕੀਕਰਨ ਦੇ ਮਾਧਿਅਮ ਨਾਲ ਹੋਰ ਮਜ਼ਬੂਤ ਹੋ           ਜਾਵੇਗੀ, ਜਿਸ ਨਾਲ ਖ਼ਰੀਦਦਾਰ ਨੂੰ ਕਿਸੇ ਫੈਕਟਰੀ ਗੇਟ ਤੇ ਮੌਜੂਦ ਕਿਸੇ ਵਸਤੂ ਦੇ ਮੁੱਲ ਜਾਂ ਉਸੇ ਦੇਸ਼ ਵਿਚ ਦਰਾਮਦ ਕਰਨ ਤੇ ਆਉਣ ਵਾਲੇ ਮੁੱਲ ਦਾ ਪਤਾ ਲਗਾਉਣ ਵਿਚ ਮਦਦ ਮਿਲੇਗੀ| ਇਸ ਨਾਲ ਜੀਈਐਮ ਸਰਕਾਰੀ ਸੰਗਠਨਾਂ ਲਈ ਯੋਜਨਾ ਬਣਾਉਣ ਅਤੇ ਖ਼ਰੀਦਦਾਰੀ ਕਰਨ ਲਈ ਇੱਕ ਬਹੁਤ ਸਸ਼ਕਤ ਔਜ਼ਾਰ ਬਣ ਜਾਵੇਗਾ|
ਜੀਈਐਮ ਪੂਰੀ ਤਰ੍ਹਾਂ ਨਾਲ ਇੱਕ ਸੁਰੱਖਿਅਤ ਮੰਚ ਹੈ ਅਤੇ ਇਸ ਦੇ ਸਾਰੇ ਦਸਤਾਵੇਜ਼ਾਂ ਉੱਤੇ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਵਲੋਂ ਵੱਖ-ਵੱਖ ਪੜਾਵਾਂ ਵਿਚ ਈ ਦਸਤਖ਼ਤ ਕੀਤੇ ਜਾਣਗੇ| ਪੂਰਤੀਕਰਤਾਵਾਂ ਦੇ ਫ਼ੈਸਲਾ ਮੁਕਾਮੀ ਦਾ ਐਮਸੀਏ 21, ਆਧਾਰ ਅਤੇ ਪੈਨ ਡਾਟਾਬੇਸ ਦੇ ਮਾਧਿਅਮ ਨਾਲ ਆਨਲਾਈਨ ਤਸਦੀਕ ਹੁੰਦਾ ਹੈ| ਇਸ ਤੋਂ ਇਲਾਵਾ ਸੇਬੀ ਪੈਨਲਬੱਧ ਕ੍ਰੈਡਿਟ      ਰੇਟਿੰਗ ਏਜੰਸੀਆਂ ਦਾ ਵੀ ਪੂਰਤੀ ਕਰਤਾਵਾਂ ਦੀ ਤੀਜੀ ਧਿਰ ਦਾ ਮੁਲਾਂਕਣ ਕਰਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ| ਇਸ ਨਾਲ ਜੀਈਐਮ ਉੱਤੇ ਵਪਾਰ ਕਰਨ ਦੇ ਇੱਛੁਕ ਪੂਰਤੀਕਰਤਾਵਾਂ ਦੀ ਸੱਤਿਅਤਾ ਬਾਰੇ ਤੇਜ਼ੀ ਹੋਰ ਮਜ਼ਬੂਤ ਹੋਵੇਗੀ| ਜੀਈਐਮ ਉੱਤੇ ਵੱਧ ਮੁੱਲ ਦੀਆਂ ਬੋਲੀਆਂ /ਆਰ ਏ ਲਈ ਈ ਬੈਂਕ ਗਾਰੰਟੀ ਵੀ ਸ਼ੁਰੂ ਕੀਤੀ ਜਾ ਰਹੀ ਹੈ|
ਜੀਈਐਮ ਤਰਜੀਹੀ ਬਾਜ਼ਾਰ ਪਹੁੰਚ ਦੇ ਬਾਅਦ ਦੀ ਨਜ਼ਰਸਾਨੀ ਉੱਤੇ ਮੌਜੂਦ ਵਸਤੂਆਂ ਅਤੇ ਛੋਟੇ ਉਦਯੋਗਾਂ ਵਲੋਂ ਵਿਨਿਰਮਿਤ ਵਸਤੂਆਂ ਦੀ ਚੋਣ ਕਰ ਲੈਂਦਾ ਹੈ| ਇਸ ਨਾਲ ਸਰਕਾਰੀ ਖ਼ਰੀਦਦਾਰ ਮੇਕ ਇਨ ਇੰਡੀਆ ਅਤੇ ਛੋਟੇ ਉਦਯੋਗਾਂ ਵਲੋਂ ਨਿਰਮਿਤ ਵਸਤੂਆਂ ਦੀ ਆਸਾਨੀ ਨਾਲ ਖ਼ਰੀਦਕਾਰੀ ਕਰਨ ਵਿਚ ਸਮਰੱਥ ਹੋ ਜਾਂਦੇ ਹਨ| ਆਸਾਨੀ ਤੋਂ ਸੁਲਭ ਐਮਆਈਐਸ ਪ੍ਰਸ਼ਾਸਕਾਂ ਅਤੇ ਨੀਤੀ ਨਿਰਮਾਤਾਵਾਂ ਨੂੰ ਪੀਐਮਏ ਅਤੇ ਐਸਐਸਆਈ ਆਊਟਸੋਰਸਿੰਗ ਉੱਤੇ ਸਰਕਾਰੀ ਨਿਯਮਾਂ ਨੂੰ ਪ੍ਰਭਾਵੀ ਰੂਪ ਨਾਲ ਲਾਗੂ ਕਰਨ ਵਿਚ ਸਮਰੱਥ ਬਣਾਉਂਦਾ ਹੈ| ਜੀਈਐਮ ਦੀ ਸ਼ੁਰੂਆਤ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਕਈ ਮੰਨੇ ਪ੍ਰਮੰਨੇ ਕੰਪਿਊਟਰ ਨਿਰਮਾਤਾਵਾਂ ਨੇ ਜੀਈਐਮ ਉਤੇ ਪੀਐਮਏ ਅਨੁਸਾਰ ਉਤਪਾਦ ਰੱਖੇ ਹਨ|
ਟੈਂਡਰ/ਦਰ ਠੇਕਾ ਅਤੇ ਸਿੱਧੀ ਖ਼ਰੀਦਦਾਰੀ ਦਰਾਂ ਦੇ ਮੁਕਾਬਲੇ ਵਿਚ ਜੀਈਐਮ ਪੋਰਟਲ ਦੀ ਵਰਤੋਂ ਵਿਚ ਪਾਰਦਰਸ਼ਤਾ, ਦਕਸ਼ਤਾ ਅਤੇ ਸਰਲਤਾ ਦੇ ਕਾਰਨ ਜੀਈਐਮ ਉੱਤੇ ਕੀਮਤਾਂ ਵਿਚ ਕਾਫ਼ੀ ਕਮੀ ਹੋਈ ਹੈ| ਜੀਈਐਮ ਉੱਤੇ ਔਸਤ ਮੁੱਲ ਘੱਟ ਤੋਂ ਘੱਟ 15-20 ਫ਼ੀਸਦ ਘੱਟ ਹੈ ਅਤੇ ਕੁਝ ਮਾਮਲਿਆਂ ਵਿਚ ਇਹ ਕੀਮਤ 56 ਫ਼ੀਸਦ ਤੱਕ ਘੱਟ ਪਾਈ ਗਈ ਹੈ| ਵਿਨਿਰਦੇਸ਼ਾਂ ਦੇ ਮਾਨਕੀਕਰਨ ਅਤੇ ਜੀਈਐਮ ਵਸਤੂਆਂ ਦੇ ਮਾਨਕੀਕਰਨ ਦੁਆਰਾ ਕੀਮਤਾਂ ਵਿਚ ਅਤੇ ਕਮੀ ਆਉਣ ਤੇ ਮੰਗ ਇਕੱਠਾ ਕਰਨ ਅਤੇ ਵੱਧ ਵਧਣ ਦਾ ਅਨੁਮਾਨ ਹੈ| ਆਮ ਵਰਤੋਂ ਦੀਆਂ ਬਹੁਤੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਲਈ ਮੰਗ ਇਕੱਠਾ ਕਰਨ ਦੇ ਨਤੀਜੇ ਵਜੋਂ 40 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਣ ਦਾ ਅਨੁਮਾਨ ਹੈ| ਲਾਜਿਕਲ ਨਤੀਜੇ ਤੇ ਪਹੁੰਚਣ ਤੇ ਜੀਈਐਮ ਵਧੀਆ ਵੈਸ਼ਵਿਕ ਪ੍ਰਥਾਵਾਂ ਨਾਲ ਨਿਸ਼ਚਿਤ ਤੌਰ ਤੇ ਇੱਕ ਰਾਸ਼ਟਰੀ ਜਨਤਕ ਖ਼ਰੀਦਦਾਰੀ ਪੋਰਟਲ ਦੇ ਤੌਰ ਤੇ ਉਭਰੇਗਾ| ਜ਼ਿਆਦਾ ਓਈਸੀਡੀ ਦੇਸ਼, ਸੰਯੁਕਤ ਰਾਜ ਅਮਰੀਕਾ, ਦੱਖਣੀ ਕੋਰੀਆ, ਬ੍ਰਿਟੇਨ, ਸਿੰਘਾਪੁਰ ਆਦਿ ਵਿਚ ਇੱਕ ਹੀ ਐਨ ਪੀ ਪੀ ਪੀ ਹੈ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਦੇਸ਼ਾਂ ਵਿਚ ਘਰੇਲੂ ਉਦਯੋਗਾਂ ਨੂੰ ਬੜ੍ਹਾਵਾ ਦੇਣ ਦੇ ਨਾਲ ਨਾਲ ਜਨਤਕ ਖ਼ਰੀਦਦਾਰੀ ਵਿਚ ਅਰਬਾਂ ਡਾਲਰ ਦੀ ਸਾਲਾਨਾ ਬੱਚਤ ਹੁੰਦੀ ਹੈ|
ਵਿਨੈ ਕੁਮਾਰ ਅਤੇ
ਐਸ ਰਾਧਾ ਚੌਹਾਨ

Leave a Reply

Your email address will not be published. Required fields are marked *