ਕੇਂਦਰ ਸਰਕਾਰ ਪੰਜਾਬੀਆਂ ਨੂੰ ਅੱਤਵਾਦੀ ਦੱਸ ਕੇ ਬਦਨਾਮ ਕਰਨ ਦੇ ਰਾਹ ਤੁਰੀ : ਨਰਿੰਦਰ ਕੰਗ


ਐਸ ਏ ਐਸ ਨਗਰ, 1 ਦਸੰਬਰ (ਸ.ਬ.) ਸਮਾਜ ਸੇਵੀ ਨਰਿੰਦਰ ਕੰਗ ਨੇ ਕਿਹਾ ਹੈ ਕਿ ਦਿੱਲੀ ਵਿੱਚ ਚਲ ਰਹੇ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰਾਂ ਦੇ ਸੰਘਰਸ਼ ਵਿੱਚ  ਸ਼ਾਮਲ ਪੰਜਾਬੀ ਨੌਜਵਾਨਾਂ ਨੂੰ  ਕੇਂਦਰ ਸ ਰਕਾਰ ਅੱਤਵਾਦੀ ਅਤੇ ਵਖਵਾਦੀ ਦੱਸ ਕੇ ਕਿਸਾਨ ਅਤੇ ਮਜ਼ਦੂਰ ਸੰਘਰਸ਼ ਨੂੰ ਤਾਰੋਪੀੜ ਕਰਨ ਦੀਆਂ ਸਾਜਿਸ਼ਾਂ ਰਚ ਰਹੀ ਹੈ ਪਰ ਦਿੱਲੀ ਪਹੁੰਚੇ  ਪੰਜਾਬ ਦੇ  ਨੌਜਵਾਨਾਂ ਨੇ ਕੇਂਦਰ ਦੀ ਭਾਜਪਾ  ਸਰਕਾਰ ਦੀਆਂ ਚਾਲਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ| ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਹੀ ਗਲਵਾਨ ਘਾਟੀ (ਚੀਨ) ਅਤੇ ਵਾਹਗਾ ਬਾਰਡਰ ਤੇ ਦੇਸ਼ ਦੀ ਸੁਰੱਖਿਆ ਲਈ ਦਿਨ ਰਾਤ ਖੜੇ ਹਨ ਅਤੇ ਕੇਂਦਰ ਦੀ  ਭਾਜਪਾ  ਸਰਕਾਰ ਉਹਨਾਂ ਨੌਜਵਾਨਾਂ ਦੇ ਮਾਪਿਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ|
ਉਹਨਾਂ ਕਿਹਾ ਕਿ ਇਕ ਪਾਸੇ  ਕਿਸਾਨਾਂ ਦੇ ਪੁੱਤਰ ਸਰਹੱਦਾਂ ਤੇ ਦੇਸ਼ ਦੀ ਰਾਖੀ ਲਈ ਜੱਦੋ ਜਹਿਦ ਕਰ ਰਹੇ ਹਨ , ਉਥੇ  ਪੂਰੇ ਦੇਸ਼ ਦਾ ਢਿਂੱਡ ਭਰਨ ਵਾਲਾ  ਪੰਜਾਬ ਦਾ ਅੰਨ ਦਾਤਾ ਅੱਜ ਸਰਦੀ ਦੀਆਂ ਠੰਡੀਆਂ ਰਾਤਾਂ ਵਿੱਚ ਖੁੱਲੇ ਅਸਮਾਨ ਹੇਠ ਆਪਣੇ ਹੱਕਾਂ ਲਈ ਰਾਤਾਂ ਕੱਟ ਰਿਹਾ ਹੈ| ਉਹਨਾਂ ਹਰਿਆਣਾ ਦੀ  ਖੱਟਰ ਸਰਕਾਰ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ  ਕਿ ਉਸਨੂੰ ਆਪਣੇ ਸੂਬੇ ਦਾ ਹੀ ਪਤਾ ਨਹੀ  ਕਿ ਉਸਦੇ ਸੂਬੇ ਦੇ ਕਿਸਾਨ ਕਿਥੇ ਹਨ ਪਰ ਅੱਜ ਹਰਿਆਣਾ ਦੇ ਕਿਸਾਨਾਂ ਨੇ ਦੱਸ ਦਿੱਤਾ ਹੈ ਕਿ ਪੰਜਾਬ ਸਾਡਾ  ਵੱਡਾ ਭਰਾ ਹੈ ਅਤੇ ਉਹ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ|

Leave a Reply

Your email address will not be published. Required fields are marked *