ਕੇਂਦਰ ਸਰਕਾਰ ਵਲੋਂ ਬੇਗਮਪੁਰਾ ਐਕਸਪ੍ਰੈਸ ਗੱਡੀ ਨੂੰ ਰੋਕਣਾ ਮੰਦਭਾਗਾ

ਐਸ.ਏ.ਐਸ. ਨਗਰ, 22 ਫਰਵਰੀ (ਸ.ਬ.) ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ (ਰਜਿ.) ਫੇਜ਼-7 ਮੁਹਾਲੀ ਨੇ ਕੇਂਦਰ ਸਰਕਾਰ ਵਲੋਂ ਬੇਗਮਪੁਰਾ ਐਕਸਪ੍ਰੈਸ ਨੂੰ ਰੋਕਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਸ਼੍ਰੀ ਆਰ. ਏ. ਸੁਮਨ ਅਤੇ ਜਨਰਲ ਸਕੱਤਰ ਸ਼੍ਰੀ ਬੀ.ਡੀ. ਸਵੈਨ ਨੇ ਬੇਗਮਪੁਰਾ ਐਕਸਪ੍ਰੈਸ ਨੂੰ ਰੋਕਣ ਦੀ ਨਿਖਧੀ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕੋਰੋਨਾ ਦੇ ਬਹਾਨੇ ਸ਼੍ਰੀ ਗੁਰੂ ਰਵਿਦਾਸ ਦੀ ਦੇ ਜਨਮ ਸਥਾਨ ਕਾਸ਼ੀ ਬਨਾਰਸ ਦੇ ਦਰਸ਼ਨਾਂ ਲਈ ਜਾਂਦੀ ਬੇਗਮਪੁਰਾ ਐਕਸਪ੍ਰੈਸ ਗੱਡੀ ਨੂੰ ਮਨਜੂਰੀ ਨਹੀਂ ਦਿੱਤੀ ਜਿਸ ਕਾਰਨ ਗੁਰੂ ਰਵਿਦਾਸ ਨਾਮ ਲੇਵਾਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਕਾ ਨਨਕਾਣਾ ਸਾਹਿਬ ਦੀ 100 ਵੀਂ ਵਰੇਗੰਡ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਤੇ ਵੀ ਰੋਕ ਲਗਾਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦਾ ਸਹਾਰਾ ਲੈਂਦੇ ਹੋਏ ਪਹਿਲਾਂ ਮੁਸਲਿਮ ਭਾਈਚਾਰੇ, ਫਿਰ ਸਿੱਖ ਸ਼ਰਧਾਲੂਆਂ ਅਤੇ ਹੁਣ ਦਲਿਤ ਭਾਈਚਾਰੇ ਨੂੰ ਧਾਰਮਿਕ ਤੌਰ ਤੇ ਜਲੀਲ ਕਰਨ ਤੇ ਤੁਲੀ ਹੋਈ ਹੈ।

ਸਭਾ ਦੇ ਪ੍ਰੈਸ ਸਕੱਤਰ ਡੀ. ਪੀ. ਹੁਸ਼ਿਆਰਪੁਰੀ ਨੇ ਦੱਸਿਆ ਕਿ ਸਭਾ ਦੇ ਸਮੂਹ ਮੈਂਬਰਾ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੇਗਮਪੁਰਾ ਐਕਸਪ੍ਰੈਸ ਗੱਡੀ ਨੂੰ ਤੁਰੰਤ ਕਾਸ਼ੀ ਭੇਜਣ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਸੰਗਤਾਂ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰ ਸਕਣ।

Leave a Reply

Your email address will not be published. Required fields are marked *