ਕੇਂਦਰ ਸਰਕਾਰ ਵਲੋਂ ਭੇਜੇ ਰਾਸ਼ਨ ਅਤੇ ਵਿੱਤੀ ਸਹਇਤਾ ਦੀ ਠੀਕ ਤਰੀਕੇ ਨਾਲ ਵੰਡ ਨਾ ਕਰਨ ਦਾ ਇਲਜਾਮ ਲਗਾਇਆ ਭਾਜਪਾ ਦੇ ਲੀਗਲ ਸੈਲ ਦਾ ਵਫਦ ਏ ਡੀ ਸੀ ਨੂੰ ਮਿਲਿਆ

ਐਸ.ਏ.ਐਸ.ਨਗਰ, 10 ਜੁਲਾਈ (ਜਸਵਿੰਦਰ ਸਿੰਘ) ਭਾਜਪਾ ਦੇ ਲੀਗਲ ਸੈੱਲ ਦਾ ਇੱਕ ਵਫਦ ਸੈਲ ਦੇ ਐਨ.            ਕੇ. ਵਰਮਾ ਅਤੇ ਜਨਰਲ ਸਕੱਤਰ ਅਸ਼ਵਨੀ ਢੀਂਗਰਾ ਦੀ ਅਗਵਾਈ           ਹੇਠ ਡਿਪਟੀ ਕਮਿਸ਼ਨਰ ਦਫਤਰ ਵਿਖੇ ਏ ਡੀ ਸੀ ਅਸ਼ਿਕਾ ਜੈਨ ਨੂੰ ਮਿਲਿਆ ਅਤੇ ਉਹਨਾਂ ਨੂੰ ਕੋਰੋਨਾ ਮਾਹਾਂਮਾਰੀ ਦੌਰਾਨ ਕੇਂਦਰ ਸਰਕਾਰ ਵਲੋਂ ਭੇਜੇ ਗਏ ਰਾਸ਼ਨ ਅਤੇ ਵਿੱਤੀ ਸਹਾਇਤਾ ਦੀ ਜਾਣਕਾਰੀ ਦੇਣ ਲਈ ਆਰ ਟੀ ਆਈ ਰਾਂਹੀ ਦਿੱਤੀ ਅਰਜੀ ਦੀ ਕਾਪੀ ਦੇ ਕੇ ਮੰਗ ਕੀਤੀ ਗਈ ਕਿ ਇਹ ਜਾਣਕਾਰੀ ਛੇਤੀ ਮੁਹੱਈਆ ਕਰਵਾਈ ਜਾਵੇ| ਵਫਦ ਨੇ ਏ ਡੀ ਸੀ ਨੂੰ ਦੱਸਿਆ ਕਿ ਇਸ ਸੰਬਧੀ ਨਿਤੇਸ਼ ਸਿੰਘੀ ਵਲੋਂ ਪਟੀਸ਼ਨ ਪਾ ਕੇ ਆਰ.ਟੀ.ਆਈ. ਰਾਹੀਂ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਵਿੱਤੀ ਅਤੇ ਰਾਸ਼ਨ ਦੀ ਮਦਦ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਕਿ ਕਿੰਨੇ ਲੋਕਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ, ਕਿੰਨਾ ਰਾਸ਼ਨ ਇਸ ਦੌਰਾਨ ਖਰਾਬ ਹੋਇਆ ਅਤੇ ਜਿਨ੍ਹਾਂ ਲੋਕਾਂ ਨੂੰ ਇਹ ਮਦਦ ਦਿੱਤੀ ਗਈ ਉਨ੍ਹਾਂ ਦੀ ਪੂਰੀ ਜਾਣਕਾਰੀ ਦੇਣ ਦੀ ਵੀ ਮੰਗ ਕੀਤੀ ਗਈ ਹੈ| 
ਇਸ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਐਨ. ਕੇ. ਵਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ             ਭੇਜੀ ਗਈ ਮਦਦ ਦਾ ਲਾਭ ਲੋੜਵੰਦਾਂ ਨੂੰ ਨਹੀਂ ਮਿਲਿਆ ਬਲਕਿ ਕਾਂਗਰਸੀ ਆਗੂਆਂ ਵਲੋਂ ਇਹ ਰਾਸ਼ਨ ਆਪਣੇ ਘਰਾਂ ਵਿੱਚ ਸਟੋਰ ਕਰਕੇ ਰੱਖ ਲਿਆ ਗਿਆ| 
ਇਸ ਮੌਕੇ ਭਾਜਪਾ ਦੀ ਜਿਲ੍ਹਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੌਂਸਲਰ ਸ੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਲੀਗਲ ਸੈੱਲ ਵਲੋਂ ਜੋ ਆਰ.ਟੀ.ਆਈ. ਪਾਈ ਗਈ ਹੈ ਉਸ ਵਿੱਚ ਕੇਂਦਰ ਸਰਕਾਰ ਵਲੋਂ          ਭੇਜੀ ਮਦਦ ਦੀ ਵਰਤੋਂ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਪਤਾ ਚੱਲ ਸਕੇ ਕਿ ਇਹ ਮਦਦ ਕਿੱਥੇ ਅਤੇ ਕਿੰਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਜੇਕਰ ਇਸ ਵੰਡ ਵਿੱਚ ਕਿਸੇ ਪ੍ਰਕਾਰ ਦੀ ਕੁਤਾਹੀ ਪਾਈ ਗਈ ਤਾਂ ਉਨ੍ਹਾਂ ਵਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਉਹ ਧਰਨਾ ਵੀ ਦੈਣਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਪਾਲ ਸਿੰਘ ਲਾਲੀ, ਅਨੂਪ ਵਰਮਾ, ਲਵਦੀਪ ਸਰੀਨ, ਹਰਮੀਤ ਓਬਰਾਏ, ਗੀਤਾਂਜਲੀ ਬਾਲੀ, ਅਨਿਲ ਕੌਸ਼ਲ ਅਤੇ ਦੀਪਕ ਕੌਸ਼ਲ ਹਾਜਿਰ ਸਨ|

Leave a Reply

Your email address will not be published. Required fields are marked *