ਕੇਜਰੀਵਾਲ ਅਤੇ ਸਿਸੋਦੀਆ ਵਲੋਂ ਰਾਬੀਆ ਸਕੂਲ ਦਾ ਜਾਇਜ਼ਾ, ਪ੍ਰਿੰਸੀਪਲ ਨੂੰ ਦਿੱਤੀ ਚੇਤਾਵਨੀ

ਨਵੀਂ ਦਿੱਲੀ, 12 ਜੁਲਾਈ (ਸ.ਬ.) ਦਿੱਲੀ ਦੇ ਸਕੂਲ ਵਿੱਚ ਬੱਚੀਆਂ ਨੂੰ ਕੈਦੀ ਬਣਾਉਣ ਦੇ ਮਾਮਲੇ ਵਿੱਚ ਅੱਜ ਸੀ.ਐਮ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਸਕੂਲ ਦਾ ਜਾਇਜ਼ਾ ਲੈਣ ਪੁੱਜੇ ਹਨ| ਇੱਥੇ ਕੇਜਰੀਵਾਲ ਸਕੂਲ ਪ੍ਰਸ਼ਾਸਨ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਮਿਲੇ| ਸਕੂਲ ਤੋਂ ਨਿਕਲਦੇ ਸਮੇਂ ਉਨ੍ਹਾਂ ਨੇ ਦੱਸਿਆ ਕਿ ਪੁਲੀਸ ਦੇ ਨਾਲ ਦਿੱਲੀ ਸਰਕਾਰ ਵੀ ਇਸ ਮਾਮਲੇ ਦੀ ਜਾਂਚ ਕਰੇਗੀ| ਕੇਜਰੀਵਾਲ ਨੇ ਪ੍ਰਿੰਸੀਪਲ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਜੋ ਹੋਇਆ ਉਹ ਸਹਿਨ ਨਹੀਂ ਕੀਤਾ ਜਾਵੇਗਾ| ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਹੈ|
ਇਸ ਤੋਂ ਪਹਿਲੇ ਅੱਜ ਸਵੇਰੇ ਸਕੂਲ ਦੇ ਬਾਹਰ ਸਾਬਕਾ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਨੇ ਸਕੂਲ ਖਿਲਾਫ ਕੋਈ ਐਕਸ਼ਨ ਨਾ ਲੈਣ ਦੀ ਅਪੀਲ ਕੀਤੀ ਹੈ| ਸਾਬਕਾ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਚਿਆ ਨੂੰ ਬੰਦ ਨਹੀਂ ਰੱਖਿਆ ਗਿਆ ਸੀ| ਜਿੱਥੇ ਬੱਚੇ ਸਨ ਉਹ ਐਕਟੀਵਿਟੀ ਏਰੀਆ ਹੈ ਅਤੇ ਉਥੇ ਪੱਖੇ ਤੋਂ ਲੈ ਕੇ ਹਰ ਤਰ੍ਹਾਂ ਦੀ ਸੁਵਿਧਾ ਹੈ| ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਲਤੀ ਸਕੂਲ ਪ੍ਰਸ਼ਾਸਨ ਦੀ ਹੈ, ਉਨ੍ਹਾਂ ਦੇ ਖਿਲਾਫ ਕਾਰਵਾਈ ਹੋਵੇ ਪਰ ਸਕੂਲ ਬੰਦ ਨਾ ਕੀਤਾ ਜਾਵੇ| ਮੁੱਖਮੰਤਰੀ ਕੇਜਰੀਵਾਲ ਨੇ ਇਸ ਮਾਮਲੇ ਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਸਿੱਖਿਆ ਨਿਰਦੇਸ਼ਕ ਨਾਲ ਮੁਲਾਕਾਤ ਕੀਤੀ| ਉਨ੍ਹਾਂ ਨੇ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ|

Leave a Reply

Your email address will not be published. Required fields are marked *