ਕੇਜਰੀਵਾਲ ਦੀ ਚੋਰੀ ਹੋਈ ਕਾਰ ਗਾਜੀਆਬਾਦ ਤੋਂ ਮਿਲੀ

ਨਵੀਂ ਦਿੱਲੀ, 14 ਅਕਤੂਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੋਰੀ ਹੋਈ ਨੀਲੇ ਰੰਗ ਦੀ ਵੈਗਨ-ਆਰ ਕਾਰ ਮਿਲ ਗਈ ਹੈ| ਕੇਜਰੀਵਾਲ ਦੀ ਇਹ ਕਾਰ ਦਿੱਲੀ ਸਕੱਤਰੇਤ ਨੇੜੇ ਚੋਰੀ ਹੋਈ ਸੀ| ਇਹ ਕਾਰ  ਅੱਜ ਗਾਜ਼ੀਆਬਾਦ ਦੇ ਮੋਹਨਨਗਰ ਵਿੱਚ ਲਾਵਾਰਸ ਖੜ੍ਹੀ ਮਿਲੀ| ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ| ਕਾਰ ਵਿੱਚ ਇਕ ਤਲਵਾਰ ਅਤੇ ਸ਼ੂਟਿੰਗ ਕਾਰਡ (ਸ਼ੂਟਿੰਗ ਦੇ ਖੇਡ ਵਿੱਚ ਜਿਸ ਤੇ ਨਿਸ਼ਾਨਾ ਸਾਧਿਆ ਜਾਂਦਾ ਹੈ) ਮਿਲਿਆ ਹੈ| ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਐਲ.ਜੀ. ਨੂੰ ਖੱਤ ਲਿਖ ਕੇ ਦਿੱਲੀ ਦੀ ਕਾਨੂੰਨ-ਵਿਵਸਥਾ ਤੇ ਸਵਾਲ ਖੜ੍ਹੇ ਕੀਤੇ ਸਨ| ਕੇਜਰੀਵਾਲ 2015 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਸ ਵੈਗਨ-ਆਰ ਕਾਰ ਦਾ ਇਸਤੇਮਾਲ ਕਰਦੇ ਸਨ| ਕੇਜਰੀਵਾਲ ਦੀ ਆਮ ਆਦਮੀ ਦੀ ਅਕਸ ਨਾਲ ਜੁੜ ਚੁਕੀ ਨੀਲੇ ਰੰਗ ਦੀ ਕਾਰ ਇਹਨੀਂ ਦਿਨੀਂ ‘ਆਪ’ ਦੀ ਇਕ ਵਰਕਰ ਵੰਦਨਾ ਸਿੰਘ ਇਸਤੇਮਾਲ ਕਰ ਰਹੀ ਸੀ|
ਸਾਫਟਵੇਅਰ ਇੰਜੀਨੀਅਰ ਕੁੰਦਨ ਸ਼ਰਮਾ ਨੇ ਜਨਵਰੀ 2013 ਵਿੱਚ ਕੇਜਰੀਵਾਲ ਨੂੰ ਇਹ ਕਾਰ ਤੋਹਫੇ ਵਿੱਚ ਦਿੱਤੀ ਸੀ|

Leave a Reply

Your email address will not be published. Required fields are marked *