ਕੇਜਰੀਵਾਲ ਦੇ ਕਹਿਣ ਤੇ ਹੀ ਜੇਤਲੀ ਦੇ ਖਿਲਾਫ ਬੋਲੇ ਅਪਮਾਨਜਨਕ ਸ਼ਬਦ : ਜੇਠਮਲਾਨੀ

ਨਵੀਂ ਦਿੱਲੀ, 29 ਜੁਲਾਈ (ਸ.ਬ.) ਦੇਸ਼ ਦੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੇ ਨਿਸ਼ਾਨੇ ਤੇ ਹੁਣ ਉਨ੍ਹਾਂ ਦੇ ਹੀ ਸਾਬਕਾ ਮੁਵਕਿਲ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ ਗਏ ਹਨ| ਵਿੱਤ ਮੰਤਰੀ ਅਰੁਣ ਜੇਤਲੀ ਦੇ ਮਾਣਹਾਨੀ ਮਾਮਲੇ ਵਿੱਚ ਪੈਰਵੀ ਕਰ ਰਹੇ ਜੇਠਮਲਾਨੀ ਨੇ ਕੇਸ ਛੱਡਣ ਤੋਂ ਬਾਅਦ ਕੇਜਰੀਵਾਲ ਤੇ ਇਕ ਵੱਡਾ ਬਿਆਨ ਦਿੱਤਾ ਹੈ| ਜੇਠਮਲਾਨੀ ਦਾ ਦਾਅਵਾ ਹੈ ਕਿ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੀ ਨਸੀਹਤ ਖੁਦ ਕੇਜਰੀਵਾਲ ਨੇ ਹੀ ਉਨ੍ਹਾਂ ਨੂੰ ਦਿੱਤੀ ਸੀ| ਜੇਠਮਲਾਨੀ ਨੇ ਦੋਸ਼ ਲਾਇਆ ਕਿ ਕੇਜਰੀਵਾਲ ਨੇ ਕਈ ਵਾਰ ਵਿੱਤ ਮੰਤਰੀ ਦੇ ਖਿਲਾਫ ਗਲਤ ਸ਼ਬਦ ਬੋਲੇ ਹਨ|
ਜੇਠਮਲਾਨੀ ਨੇ 20 ਜੁਲਾਈ ਨੂੰ ਖੱਤ ਲਿਖ ਕੇ ਸੂਚਨਾ ਦਿੱਤੀ ਸੀ ਕਿ ਉਹ ਹੁਣ ਮਾਣਹਾਨੀ ਮਾਮਲੇ ਵਿੱਚ  ਕੇਜਰੀਵਾਲ ਦੀ ਪੈਰਵੀ ਨਹੀਂ ਕਰਨਗੇ| ਦਰਅਸਲ ਜੇਠਮਲਾਨੀ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਕੋਰਟ ਵਿੱਚ ਕਿਹਾ ਕਿ ਜੇਤਲੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਉਨ੍ਹਾਂ ਦੇ ਵਕੀਲ (ਰਾਮ ਜੇਠਮਲਾਨੀ) ਨੇ ਆਪਣੇ ਵੱਲੋਂ ਕੀਤੀ| ਕੇਜਰੀਵਾਲ ਨੂੰ ਲਿਖੇ ਖੱਤ ਵਿੱਚ ਜੇਠਮਲਾਨੀ ਨੇ ਕਿਹਾ ਹੁਣ ਅਰੁਣ           ਜੇਤਲੀ ਨੇ ਪਹਿਲਾਂ ਮੁਕੱਦਮਾ ਦਾਇਰ ਕੀਤਾ ਸੀ, ਤੁਸੀਂ ਮੇਰੇ ਕੋਲ ਪੈਰਵੀ ਕਰਵਾਉਣ ਲਈ ਆਏ| ਤੁਸੀਂ ਖੁਦ ਤੋਂ ਪੁੱਛੋ ਕਿ ਤੁਸੀਂ ਕਿੰਨੀ ਵਾਰ ਜੇਤਲੀ ਲਈ ਗਲਤ ਸ਼ਬਦਾਂ ਦੀ ਵਰਤੋਂ ਕੀਤੀ| ਕੇਜਰੀਵਾਲ ਨੇ ਡੀ.ਡੀ.ਸੀ.ਏ. (ਦਿੱਲੀ ਅਤੇ ਜ਼ਿਲਾ ਕ੍ਰਿਕੇਟ ਸੰਘ) ਘੁਟਾਲੇ ਵਿੱਚ ਜੇਤਲੀ ਤੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ 10 ਕਰੋੜ ਦੀ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ| ਜ਼ਿਕਰਯੋਗ ਹੈ ਕਿ 17 ਮਈ 2017 ਨੂੰ ਦਿੱਲੀ ਹਾਈ ਕੋਰਟ ਵਿੱਚ ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਇਕ ਅਪਮਾਨਜਨਕ ਸ਼ਬਦ ਕਿਹਾ, ਜਿਸ ਤੇ ਜੇਤਲੀ ਨੇ ਇਕ ਹੋਰ ਮਾਣਹਾਨੀ ਦੇ    ਕੇਸਦੀ ਚਿਤਾਵਨੀ ਦਿੱਤੀ| ਜੇਠਮਲਾਨੀ ਨੇ ਕਿਹਾ ਕਿ ਇਹ ਸ਼ਬਦ ਉਨ੍ਹਾਂ ਨੇ ਕੇਜਰੀਵਾਲ ਤੋਂ ਪੁੱਛ ਕੇ ਕਿਹਾ ਹੈ, ਇਸ ਤੇ ਜੇਤਲੀ ਨੇ ਕੇਜਰੀਵਾਲ ਦੇ ਖਿਲਾਫ ਦੂਜਾ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ|

Leave a Reply

Your email address will not be published. Required fields are marked *